ਮੋਗਾ : ਪੈਟਰੋਲ ਪੰਪ ਕਰਿੰਦੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮੋਗਾ, 11ਜੁਲਾਈ (ਸ.ਬ.) ਮੋਗਾ-ਜ਼ੀਰਾ ਰੋਡ ਤੇ ਪਿੰਡ ਖੋਸਾ ਪਾਂਡੋ ਨੇੜੇ ਬੀਤੀ ਰਾਤ ਪੈਟਰੋਲ ਪੰਪ ਤੇ ਕੁਝ ਲੋਕਾਂ ਨੇ ਪੰਪ ਦੇ ਕਰਿੰਦੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ| ਜਾਣਕਾਰੀ ਮੁਤਾਬਕ ਮ੍ਰਿਤਕ ਰਾਮ ਗੋਪਾਲ ਯੂ. ਪੀ. ਦੇ ਇਟਾਵਾ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਭਰਾ ਅਤੇ ਸਾਲੇ ਨਾਲ ਇਸੇ ਪੰਪ ਤੇ ਕੰਮ ਕਰਦਾ ਸੀ|
ਫਿਲਹਾਲ ਇਹ ਕਤਲ ਕਿਸ ਕਾਰਨ ਹੋਇਆ ਹੈ, ਇਸ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ| ਮੌਕੇ ਤੇ ਮੋਗਾ ਦੇ ਡੀ. ਐਸ. ਪੀ. ਕੇਸਰ ਸਿੰਘ ਪੁਲੀਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ| ਪੈਟਰੋਲ ਪੰਪ ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਪਰ ਅਜੇ ਤੱਕ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ|

Leave a Reply

Your email address will not be published. Required fields are marked *