ਮੋਟਰਸਾਈਕਲਾਂ ਤੇ ਫਿਰਦੇ ਭੂੰਡ ਆਸ਼ਕਾਂ ਨੂੰ ਨੱਥ ਪਾਵੇ ਪ੍ਰਸ਼ਾਸ਼ਨ

ਐਸ ਏ ਐਸ ਨਗਰ, 24 ਦਸੰਬਰ (ਸ.ਬ.) ਮੁਹਾਲੀ ਸ਼ਹਿਰ ਵਿਚ ਅੱਜ ਕਲ ਸਵੇਰ ਵੇਲੇ ਤੋਂ ਲੈ ਕੇ ਅੱਧੀ ਰਾਤ ਤੱਕ ਸ਼ਰਾਰਤੀ ਮੁੰਡੇ ਅਤੇ ਭੂੰਡ ਆਸ਼ਕ ਮੋਟਰਸਾਈਕਲਾਂ ਉਪਰ ਖਰਮਸਤੀਆਂ ਕਰਦੇ ਫਿਰਦੇ ਹਨ| ਇਹ ਸ਼ਰਾਰਤੀ ਮੁੰਡੇ ਹਰ ਫੇਜ਼ ਅਤੇ ਹਰ ਸੈਕਟਰ ਵਿੱਚ ਹੀ ਮੋਟਰਸਾਈਕਲਾਂ ਉਪਰ ਖੋਰੂ ਪਾਉਂਦੇ ਜਾਂਦੇ ਰਹਿੰਦੇ ਹਨ,ਜਿਸ ਕਾਰਨ ਰਾਹਗੀਰਾਂ ਨੂੰ ਕਈ ਵਾਰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ|
ਸ਼ਹਿਰ ਦੇ ਹਰ ਫੇਜ ਤੇ ਸੈਕਟਰ ਵਿਚ ਹੀ ਬੁਲੇਟ ਮੋਟਰਸਾਈਕਲ ਉਪਰ ਮੁੰਡੇ ਤੇਜ ਰਫਤਾਰ ਜਾਂਦੇ ਹਨ ਅਤੇ ਬੋਲਟ ਮੋਟਰਸਾਈਕਲ ਦੇ ਪਟਾਕੇ ਜਿਹੇ ਉਚੀ ਆਵਾਜ ਵਿੱਚ ਪਾਉਂਦੇ ਰਹਿੰਦੇ ਹਨ,ਜਿਸ ਕਰਕੇ ਨੇੜੇ ਜਾਂਦੇ ਰਾਹਗੀਰ ਖਾਸ ਕਰਕੇ ਔਰਤਾਂ ਦਹਿਲ ਜਾਂਦੀਆਂ ਹਨ| ਇਹ ਮੁੰਡੇ ਕੁੜੀਆਂ ਦੇ ਨੇੜੇ ਜਾ ਕੇ ਜਾਣ ਬੂਝ ਕੇ ਮੋਟਰਸਾਈਕਲਾਂ ਦੇ ਉਚੀ ਆਵਾਜ ਵਿੱਚ ਪਟਾਕੇ ਜਿਹੇ ਪਾਉਂਦੇ ਰਹਿੰਦੇ ਹਨ,ਜਿਸ ਕਾਰਨ ਲੜਕੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਹੈਰਾਨੀ ਦੀ ਗਲ ਇਹ ਹੈ ਕਿ ਇਹਨਾਂ ਮੋਟਰਸਾਈਕਲਾਂ ਉਪਰ ਕਈ ਵਾਰ ਮੁੰਡਿਆਂ ਦੇ ਮਗਰ ਕੁੜੀਆਂ ਵੀ ਬੈਠੀਆਂ ਹੁੰਦੀਆਂ ਹਨ ਪਰ ਉਹਨਾਂ ਦਾ ਧਿਆਨ ਵੀ ਸ਼ਰਾਰਤਾਂ ਕਰਨ ਵੱਲ ਹੀ ਹੁੰਦਾ ਹੈ|
ਮੁਹਾਲੀ ਸ਼ਹਿਰ ਬਾਰੇ ਕਿਹਾ ਜਾਂਦਾ ਹੈ ਕਿ ਇਹ ਸ਼ਹਿਰ ਪੜੇ ਲਿਖੇ ਲੋਕਾਂ ਦਾ ਸਹਿਰ ਹੈ ਪਰ ਜਿਸ ਤਰੀਕੇ ਨਾਲ ਇਹ ਮੁੰਡੇ ਸ਼ਰਾਰਤਾਂ ਕਰਦੇ ਫਿਰਦੇ ਹਨ, ਉਸ ਤੋਂ ਕਈ ਸਵਾਲ ਖੜੇ ਹੋ ਜਾਂਦੇ ਹਨ| ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਇਹਨਾਂ ਭੁੰਡ ਆਸ਼ਕਾਂ ਅਤੇ ਸ਼ਰਾਰਤੀ ਮੁੰਡਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲੇ ਮੁੰਡਿਆਂ ਦੇ ਮੋਟਰਸਾਈਕਲ ਜਬਤ ਕੀਤੇ ਜਾਣ|

Leave a Reply

Your email address will not be published. Required fields are marked *