ਮੋਟਰਸਾਈਕਲ ਨੂੰ ਟੱਕਰ ਮਾਰੀ

ਐਸ ਏ ਐਸ ਨਗਰ, 8 ਅਗਸਤ (ਸ.ਬ.) ਮੁਹਾਲੀ ਫੇਜ਼-1 ਦੇ ਨੇੜੇ ਡਿਪਲਾਸਟ ਚੌਂਕ ਤੋਂ ਮਦਨਪੁਰ ਜਾਂਦੀ ਸੜਕ ਦੇ ਰਸਤੇ ਵਿੱਚ ਇਕ ਮੋਟਰਸਾਈਕਲ ਚਾਲਕ ਉਸ ਸਮੇਂ ਵਾਲ ਵਾਲ ਬਚ ਗਿਆ ਜਦੋਂ ਉਹ ਚਾਲਕ ਮੋਟਰਸਾਈਕਲ ਸੜਕ ਕਿਨਾਰੇ ਰੋਕ ਕੇ ਫੁੱਟਪਾਥ ਤੇ ਫੋਨ ਸੁਣਨ ਲਈ ਅਜੇ ਖੜਾ ਹੀ ਸੀ ਕਿ ਅਚਾਨਕ ਪਿਛੋਂ ਇੱਕ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ| ਗੱਡੀ ਦਾ ਨੰਬਰ ਪੀ ਬੀ 65-ਏ ਬੀ 1112 ਜਿਸਦਾ ਰੰਗ ਕਾਲਾ ਸੀ ਅਤੇ ਉਹ ਗੱਡੀ ਚਾਲਕ ਮੌਕੇ ਤੇ ਹੀ ਫਰਾਰ ਹੋ ਗਿਆ| ਮੋਟਰਸਾਈਕਲ ਚਾਲਕ ਜਿਸਦਾ ਨਾਮ ਬਾਵਾ ਸਿੰਘ ਹੈ ਜੋ ਮੁਹਾਲੀ ਫੇਜ਼-5 ਦਾ ਨਿਵਾਸੀ ਹੈ| ਇਸ ਸਬੰਧੀ ਜਦੋਂ ਉਸ ਨੇ ਫੇਜ਼-1 ਦੇ ਐਸ ਐਸ ਓ ਨੂੰ ਸੂਚਿਤ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਮਕਾਨ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋਂ ਗੱਡੀ ਦਾ ਨੰਬਰ ਮਿਲ ਗਿਆ ਹੈ ਜਿਸ ਦੀ ਭਾਲ ਕਰਕੇ ਜਲਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *