ਮੋਟਰਸਾਈਕਲ ਸਵਾਰ ਨੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਟੱਕਰ ਮਾਰੀ

ਨਵੀਂ ਦਿੱਲੀ, 20 ਜੁਲਾਈ (ਸ.ਬ.)  ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਇਕ ਮੋਟਰ ਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ| ਹਾਲਾਂਕਿ ਘਟਨਾ ਵਿੱਚ ਰਾਵਤ ਵਾਲ-ਵਾਲ ਬੱਚ ਗਏ ਹਨ| ਰਾਵਤ ਦੇ ਬੁਲਾਰੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਬੀਤੀ ਸ਼ਾਮ ਇੱਥੇ ਰਾਜਪੁਰ ਖੇਤਰ ਵਿੱਚ ਸਥਿਤ ਆਪਣੇ ਘਰ ਦੇ ਬਾਹਰ ਟਹਿਲ ਰਹੇ ਸੀ ਤਾਂ ਤੇਜ਼ ਗਤੀ ਨਾਲ ਆ ਰਹੇ ਇਕ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ|
ਕੁਮਾਰ ਨੇ ਦੱਸਿਆ ਕਿ ਘਟਨਾ ਵਿੱਚ ਰਾਵਤ ਨੂੰ ਕੋਈ ਸੱਟ ਨਹੀਂ ਆਈ ਅਤੇ ਉਹ ਪੂਰੀ ਤਰ੍ਹਾਂ ਠੀਕ ਹਨ| ਟੱਕਰ ਦੇ ਬਾਅਦ ਘਟਨਾ ਵਾਲੀ ਥਾਂ ਤੇ ਭੀੜ ਇਕੱਠੀ ਹੋ ਗਈ, ਪਰ ਰਾਵਤ ਨੇ ਮੋਟਰਸਾਈਕਲ ਸਵਾਰ ਨੂੰ ਬਿਨਾਂ ਕੁਝ ਕਹੇ ਉਥੋਂ ਜਾਣ ਦਿੱਤਾ|

Leave a Reply

Your email address will not be published. Required fields are marked *