ਮੋਟਰ ਮਾਰਕੀਟ ਐਸੋਸੀਏਸ਼ਨ ਵੱਲੋਂ ਕਾਹਲੋਂ ਦਾ ਸਨਮਾਨ

ਐਸ.ਏ.ਐਸ.ਨਗਰ, 2 ਜਨਵਰੀ  (ਸ.ਬ.) ਅਕਾਲੀ ਦਲ ਨੇ ਹਮੇਸ਼ਾ ਹੀ ਕਿਰਤੀਆਂ ਦੀ ਬਾਂਹ ਫੜੀ ਹੈ ਅਤੇ ਕਿਰਤੀਆਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾਈਆਂ ਹਨ ਇਹ ਵਿਚਾਰ ਸ੍ਰ. ਪਰਮਜੀਤ ਸਿੰਘ ਕਾਹਲੋਂ ਪ੍ਰਧਾਨ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਨੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਉਹ ਅਕਾਲੀ ਦਲ ਦੇ ਦਫਤਰ ਵਿਖੇ ਕਰਵਾਏ ਗਏ| ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ| ਸ੍ਰ . ਕਾਹਲੋਂ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੇ ਫੇਜ਼-1 ਅਤੇ    ਫੇਜ਼-7 ਦੀ ਮੋਟਰ ਮਾਰਕੀਟ ਦੇ ਦੁਕਾਨਦਾਰਾਂ  ਲਈ ਨਵੀਂ ਜਗ੍ਹਾ ਅਲਾਟ ਕਰ ਦਿਤੀ ਹੈ ਅਤੇ ਕਿਰਤੀਆਂ ਦੇ ਬਾਕੀ ਰਹਿੰਦੇ ਮਸਲੇ ਵੀ ਹੱਲ ਕਰ ਦਿਤੇ ਜਾਣਗੇ|
ਇਸ ਮੌਕੇ ਫੇਜ਼-1 ਮੋਟਰ ਮਾਰਕੀਟ ਦੇ ਪ੍ਰਧਾਨ ਫੌਜਾਂ ਸਿੰਘ ਅਤੇ ਮੋਟਰ ਮਾਰਕੀਟ ਫੇਜ਼-7 ਦੇ ਪ੍ਰਧਾਨ ਕਰਮ ਚੰਦ ਸ਼ਰਮਾ ਦੀ ਅਗਵਾਈ ਵਿੱਚ ਐਸੋਸੀਏਸ਼ਨ ਵੱਲੋਂ ਸ. ਕਾਹਲੋਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ| ਇਸ ਮੌਕੇ ਜਸਰਾਜ ਸਿਘ ਸੋਨੂੰ, ਪੰਜਾਬ ਸਿੰਘ ਕੰਗ, ਹਰਿੰਦਰ ਸਿੰਘ ਖਹਿਰਾ, ਪਰਮਜੀਤ ਸਿੰਘ, ਸਿੱਧੂ,ਹਰਮਨ ਸਿੰਘ ਗਿਲ, ਰਣਜੀਤ ਸਿਘ, ਦਿਲਬਾਗ ਸਿੰਘ, ਹਰਦੇਵ ਸਿਘ, ਅਵਤਾਰ ਸਿੰਘ, ਦੀਪਕ ਧੀਮਾਨ, ਲਲਿਤ ਸ਼ਰਮਾ ਚਰਨਜੀਤ ਸਿੰਘ ਬੇਦੀ, ਅਮਿਤ ਕਾਂਸਲ, ਸਮੂਹ ਮੈਂਬਰ ਅਤੇ ਅਹੁਦੇਦਾਰ ਮੋਟਰ ਮਾਰਕੀਟ ਫੇਜ਼-1 ਅਤੇ ਫੇਜ਼-7 ਵੀ ਮੌਜੂਦ ਸਨ|

Leave a Reply

Your email address will not be published. Required fields are marked *