ਮੋਟਰ ਸਾਈਕਲਾਂ ਉਪਰ ਰੇਹੜੇ ਵਾਂਗ ਸਮਾਨ ਲੱਦ ਕੇ ਕੀਤੀ ਜਾ ਰਹੀ ਹੈ ਵਪਾਰਕ ਵਰਤੋਂ


ਐਸ ਏ ਐਸ ਨਗਰ, 12 ਅਕਤੂਬਰ (ਆਰ ਪੀ ਵਾਲੀਆ) ਸ਼ਹਿਰ ਵਿਚ ਕੁਝ ਲੋਕਾਂ ਵਲੋਂ ਮੋਟਰ ਸਾਈਕਲਾਂ ਉਪਰ ਅਗਲੇ ਅਤੇ ਪਿਛਲੇ ਪਾਸੇ                   ਰੇਹੜੇ ਵਾਂਗ ਸਮਾਨ ਲੱਦ ਕੇ ਇਹਨਾਂ ਮੋਟਰ ਸਾਈਕਲਾਂ ਦੀ ਵਪਾਰਕ ਵਰਤੋ ਕੀਤੀ ਜਾ ਰਹੀ ਹੈ ਅਤੇ ਅਜਿਹੇ ਸਮਾਨ ਨਾਲ ਲੱਦੇ ਮੋਟਰ ਸਾਈਕਲ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ| 
ਸ਼ਹਿਰ ਦੀਆਂ ਵੱਖ- ਵੱਖ ਸੜਕਾਂ ਉਪਰ ਘੁੰਮਦੇ ਅਜਿਹੇ ਮੋਟਰਸਾਈਕਲ ਅਕਸਰ ਨਜਰ ਆ ਜਾਂਦੇ ਹਨ, ਜਿਹਨਾਂ ਉਪਰ ਅਗਲੇ ਅਤੇ ਪਿਛਲੇ ਪਾਸੇ ਕਾਫੀ ਸਮਾਨ ਲੱਦਿਆ ਹੁੰਦਾ ਹੈ| ਇਹ ਮੋਟਰ ਸਾਈਲ ਸੜਕ ਤੇ ਕਾਫੀ ਜਿਆਦਾ ਥਾਂ ਘੇਰਦੇ ਹਨ ਹਨ ਜਿਸ ਕਾਰਨ ਹੋਰਨਾਂ ਵਾਹਨ ਚਾਲਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਂੈਦਾ ਹੈ| 
ਖਪਤਕਾਰ ਸੁਰਖਿਆ ਫੋਰਮ ਮੁਹਾਲੀ ਦੇ ਪ੍ਰਧਾਨ ਪੀ ਐਸ ਵਿਰਦੀ ਨੇ ਕਿਹਾ ਕਿ ਸਾਮਾਨ ਨਾਲ ਪੂਰੀ ਤਰਾਂ ਲੱਦੇ ਹੋਏ ਇਹ ਮੋਟਰਸਾਈਕਲ ਹਰ ਵੇਲੇ ਹੀ ਹਾਦਸਿਆਂ ਨੂੰ ਸੱਦਾ ਦੇ ਰਹੇ ਹੁੰਦੇ ਹਨ, ਪਰ ਟ੍ਰੈਫਿਕ ਪੁਲੀਸ ਦੀ ਨਜਰ ਇਹਨਾਂ ਮੋਟਰਸਾਈਕਲਾਂ ਉਪਰ ਕਦੇ ਵੀ ਨਹੀਂ ਪੈਂਦੀ, ਜਿਸ ਕਾਰਨ ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਉਪਰ ਸਵਾਲ ਉਠ ਰਹੇ ਹਨ| 
ਉਹਨਾਂ ਮੰਗ ਕੀਤੀ ਕਿ ਮੋਟਰ ਸਾਈਕਲਾਂ ਦੀ ਵਪਾਰਕ ਵਰਤੋਂ ਕਰਨ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ| 

Leave a Reply

Your email address will not be published. Required fields are marked *