ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਘਨੌਰ, 10 ਜਨਵਰੀ (ਅਭਿਸ਼ੇਕ ਸੂਦ) ਪਿੰਡ ਹਰਪਾਲਪੁਰ ਵਿਖੇ ਜੱਥੇਦਾਰ ਨੈਬ ਸਿੰਘ, ਮੰਗਲ ਸਿੰਘ ਮੰਗਾ ਅਤੇ ਗੁਰਮੀਤ ਸਿੰਘ ਮੀਤਾ ਦੀ ਅਗਵਾਈ ਹੇਠ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ| ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ| ਇਸ ਮੌਕੇ ਭਾਈ ਅਤਰ ਸਿੰਘ ਹੈਡ ਗ੍ਰੰਥੀ ਫਤਿਹਗੜ੍ਹ ਸ਼ਾਹਿਬ, ਗੁਰਸੇਵ ਸਿੰਘ ਹਰਪਾਲਪੁਰ ਨੇ ਬਾਬਾ ਮੋਤੀ ਰਾਮ ਮਹਿਰਾ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ| ਇਸ ਮੌਕੇ ਹੈਡ ਗ੍ਰੰਥੀ ਫਤਿਹਗੜ੍ਹ ਸਾਹਿਬ ਅਤਰ ਸਿੰਘ ਅਤੇ ਭਾਈ ਗੁਰਸੇਵ ਸਿੰਘ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ|

Leave a Reply

Your email address will not be published. Required fields are marked *