ਮੋਦੀ ਈਮਾਨਦਾਰਾਂ ਤੇ ਕਰਦੇ ਹਨ ਕੇਸ : ਕੇਜਰੀਵਾਲ

ਨਵੀਂ ਦਿੱਲੀ, 30 ਦਸੰਬਰ (ਸ.ਬ.) ਸਾਬਕਾ ਉਪ ਰਾਜਪਾਲ ਨਜੀਬ ਜੰਗ ਨੇ ਜਾਂਦੇ-ਜਾਂਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਬੇਟੀ ਸੌਮਿਆ ਜੈਨ ਦੀ ਸਿਹਤ ਵਿਭਾਗ ਦੇ ਸਟੇਟ ਹੈਲਥ ਮਿਸ਼ਨ ਵਿੱਚ ਸਲਾਹਕਾਰ ਅਹੁਦੇ ਤੇ ਨਿਯੁਕਤੀ ਅਤੇ ਅਸਤੀਫਾ ਦੇਣ ਦੀ ਜਾਂਚ ਸੀ.ਬੀ.ਆਈ. ਨੂੰ ਭੇਜ ਦਿੱਤੀ ਹੈ| ਇਸ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਵੇਰੇ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਤੇ ਹਮਲਾ ਬੋਲਿਆ ਕਿ ਮੋਦੀ, ਬਿਰਲਾ ਅਤੇ ਸਹਾਰਾ ਤੋਂ ਰਿਸ਼ਵਤ ਖਾ ਕੇ ਈਮਾਨਦਾਰਾਂ ਤੇ ਕੇਸ ਕਰਦੇ ਹਨ? ਇਕ ਪਾਸੇ ਚੋਰੀ ਅਤੇ ਦੂਜੇ ਪਾਸੇ ਸੀਨਾਜ਼ੋਰੀ|
ਕੇਜਰੀਵਾਲ ਨੇ ਸਿੱਧੇ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਤੁਸੀਂ ਆਪਣੀ ਕਮੇਟੀ ਬਣਾ ਲਵੋ, ਸਾਡੀਆਂ ਸਾਰੀਆਂ ਨਿਯੁਕਤੀਆਂ ਦੀ ਜਾਂਚ ਕਰਵਾ ਲਵੋ| ਅਸੀਂ ਇਕ ਕਮੇਟੀ ਬਣਾਉਂਦੇ ਹਾਂ, ਉਸ ਨਾਲ ਸਹਾਰਾ ਬਿਰਲਾ ਰਿਸ਼ਵਤ ਕਾਂਡ ਦੀ ਜਾਂਚ ਕਰਵਾ ਲਵੋ? ਮਨਜ਼ੂਰ? ਸਾਨੂੰ ਕਿਸੇ ਵੀ ਜਾਂਚ ਤੋਂ ਡਰ ਨਹੀਂ ਲੱਗਦਾ, ਕਿਉਂਕਿ ਕੁਝ ਗਲਤ ਨਹੀਂ ਕੀਤਾ| ਫਿਰ ਤੁਹਾਨੂੰ ਜਾਂਚ ਤੋਂ ਡਰ ਕਿਉਂ ਲੱਗਦਾ ਹੈ? ਸੂਤਰਾਂ ਅਨੁਸਾਰ ਸੀ.ਬੀ.ਆਈ. ਨੂੰ ਨਿਯੁਕਤੀ ਸੰਬੰਧੀ ਮਾਮਲੇ ਦੀ ਜਾਂਚ ਸੌਂਪੇ ਜਾਣ ਤੋਂ ਬਾਅਦ ‘ਆਪ’ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ| ਇਸ ਮਾਮਲੇ ਵਿੱਚ ਫਾਈਲ ਨਾਲ ਜੁੜੇ ਅਧਿਕਾਰੀਆਂ ਤੋਂ ਜਲਦੀ ਪੁੱਛ-ਗਿੱਛ ਹੋਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *