ਮੋਦੀ ਕੈਬਨਿਟ ਵਿੱਚ ਫੇਰਬਦਲ ਜਲਦੀ

ਨਵੀਂ ਦਿੱਲੀ, 6 ਅਪ੍ਰੈਲ (ਸ.ਬ.) ਯੂ.ਪੀ. ਅਤੇ ਉਤਰਾਖੰਡ ਵਿੱਚ ਭਾਰੀ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਬਨਿਟ ਵਿੱਚ ਜਲਦ ਹੀ ਵੱਡੀ ਤਬਦੀਲੀ ਹੋ ਸਕਦੀ ਹੈ| ਸੂਤਰਾਂ ਅਨੁਸਾਰ ਮਾਨਸੂਨ ਸੈਸ਼ਨ ਤੋਂ ਬਾਅਦ ਮੋਦੀ ਕੈਬਨਿਟ ਵਿੱਚ              ਫੇਰਬਦਲ ਕਰ ਸਕਦੇ ਹਨ| ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕੈਬਨਿਟ ਤਬਦੀਲੀ ਵਿੱਚ ਕੁਝ ਹੈਰਾਨ ਕਰਨ ਵਾਲੇ ਨਾਂ ਸਾਹਮਣੇ ਆ ਸਕਦੇ ਹਨ| ਮੀਡੀਆ ਰਿਪੋਰਟ ਅਨੁਸਾਰ ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਮੋਦੀ ਕੈਬਨਿਟ ਦਾ ਹਿੱਸਾ ਬਣ ਸਕਦੀ ਹੈ| ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਥਾਂ ਲੈ ਸਕਦੀ ਹੈ|
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਅਹੁਦੇ ਲਈ ਸੁਸ਼ਮਾ ਸਵਰਾਜ ਦਾ ਨਾਂ ਅੱਗੇ ਆ ਰਿਹਾ ਹੈ, ਇਸ ਲਈ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਵਸੂੰਧਰਾ ਨੂੰ ਵਿਦੇਸ਼ ਮੰਤਰਾਲੇ ਸੌਂਪਿਆ ਜਾ ਸਕਦਾ ਹੈ| ਦੂਜੇ ਪਾਸੇ ਵਸੂੰਧਰਾ ਰਾਜੇ ਦੀ ਜਗ੍ਹਾ ਓਮ ਮਾਥੁਰ ਨੂੰ ਰਾਜਸਥਾਨ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ| ਫਿਲਹਾਲ ਮਾਥੁਰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਹੈ| ਮਨੋਹਰ ਪਾਰੀਕਰ ਦੇ ਗੋਆ ਮੁੱਖ ਮੰਤਰੀ ਬਣਨ ਤੋਂ ਬਾਅਦ ਰੱਖਿਆ ਮੰਤਰਾਲਾ ਵਿੱਤ ਮੰਤਰੀ ਅਰੁਣ             ਜੇਤਲੀ ਕੋਲ ਹੈ| ਜੇਤਲੀ ਇਸ ਸਮੇਂ ਇਕੱਠੇ 2 ਮੰਤਰਾਲਿਆਂ ਦਾ ਕਾਰਜਭਾਰ ਸੰਭਾਲ ਰਹੇ ਹਨ| ਅਜਿਹੇ ਵਿੱਚ ਆਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਰੱਖਿਆ ਮੰਤਰੀ ਦੇ ਤੌਰ ਤੇ ਕਿਸੇ ਨਵੇਂ ਚਿਹਰੇ ਨੂੰ ਮੌਕਾ ਦੇ ਸਕਦੇ ਹਨ| ਉੱਥੇ ਹੀ ਕੇਂਦਰੀ ਮੰਤਰੀ ਮਨੋਜ ਸਿਨਹਾ ਦਾ ਕੱਦ ਵੀ ਵਧਾਇਆ ਜਾ ਸਕਦਾ ਹੈ|
ਯੂ.ਪੀ. ਦੇ ਮੁੱਖ ਮੰਤਰੀ ਦੇ ਰੇਸ ਵਿੱਚ ਮਨੋਜ ਸਿਹਨਾ ਸਭ ਤੋਂ ਅੱਗੇ ਸਨ ਪਰ ਅਚਾਨਕ ਯੋਗੀ ਆਦਿੱਤਿਯਨਾਥ ਨੂੰ ਯੂ.ਪੀ. ਦਾ ਮੁੱਖ ਮੰਤਰੀ ਬਣਾ ਦਿੱਤਾ ਹੈ| ਅਜਿਹੇ ਵਿੱਚ ਮਨੋਜ ਸਿਨਹਾ ਦੀ ਨਾਰਾਜ਼ਗੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ| ਮੀਡੀਆ ਰਿਪੋਰਟ ਦਾ ਦਾਅਵਾ ਹੈ ਕਿ ਮਨੋਜ ਸਿਨਹਾ ਦੀ ਨਾਰਾਜ਼ਗੀ ਦੂਰ ਕਰਨ ਲਈ ਉਨ੍ਹਾਂ ਦਾ ਕੱਦ ਵਧਾਇਆ ਜਾ ਸਕਦਾ ਹੈ|
ਫਿਲਹਾਲ ਉਨ੍ਹਾਂ ਕੋਲ ਦੂਰ ਸੰਚਾਰ ਰਾਜ ਮੰਤਰੀ (ਸੁਤੰਤਰ ਅਹੁਦਾ) ਦੀ ਜ਼ਿੰਮੇਵਾਰੀ ਹੈ| 75 ਸਾਲਾਂ ਤੋਂ ਵਧ ਉਮਰ ਵਾਲੇ ਨੇਤਾਵਾਂ ਨੂੰ ਸਰਗਰਮ ਰਾਜਨੀਤੀ ਤੋਂ ਦੂਰ ਰਹਿਣ ਦੀ ਪ੍ਰਧਾਨ ਮੰਤਰੀ ਮੋਦੀ ਦੀ ਨੀਤੀ ਦੀ ਗਾਜ        ਕੇਂਦਰੀ ਮੰਤਰੀ ਕਲਰਾਜ ਮਿਸ਼ਰਾ ਤੇ ਡਿੱਗ ਸਕਦੀ ਹੈ| ਫਿਲਹਾਲ ਮੋਦੀ ਕੈਬਨਿਟ ਵਿੱਚ ਕੀ-ਕੀ ਤਬਦੀਲੀ ਕਰਨਗੇ, ਇਸ ਨੂੰ ਲੈ ਕੇ ਭਾਜਪਾ           ਨੇਤਾਵਾਂ ਦੇ ਸਾਹ ਅਟਕੇ ਹੋਏ ਹਨ|

Leave a Reply

Your email address will not be published. Required fields are marked *