ਮੋਦੀ ਤੇ ਸ਼ਾਹ ਦੀ ਜੋੜੀ ਨੇ ਕੀਤਾ ਦੇਸ਼ ਦਾ ਬੇੜਾ ਗਰਕ : ਕੇਜਰੀਵਾਲ

ਕੋਲਕਾਤਾ, 19 ਜਨਵਰੀ (ਸ.ਬ.) ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅੱਜ ਕੋਲਕਾਤਾ ਵਿੱਚ ਆਯੋਜਿਤ ਮਹਾਰੈਲੀ ਵਿੱਚ ਵਿਰੋਧੀ ਦਲਾਂ ਦੇ ਕਈ ਨੇਤਾ ਮੰਚ ਤੇ ਪੁੱਜੇ| ਵਿਰੋਧੀ ਨੇਤਾਵਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਜੰਮ ਕੇ ਹਮਲਾ ਬੋਲਿਆ| ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ|
ਕੇਜਰੀਵਾਲ ਨੇ ਕਿਹਾ ਕਿ ਪੀ.ਐਮ. ਮੋਦੀ ਨੇ ਝੂਠ ਬੋਲ ਕੇ ਵੋਟ ਲਏ| ਮੋਦੀ ਅਤੇ ਸ਼ਾਹ ਦੀ ਜੋੜੀ ਨੇ ਦੇਸ਼ ਦਾ ਬੇੜਾ ਗਰਕ ਕੀਤਾ| ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਾਕਿਸਤਾਨ ਦਾ ਸੁਪਨਾ ਪੂਰਾ ਕੀਤਾ| ਅੱਜ ਦੇਸ਼ ਦਾ ਹਰ ਨੌਜਵਾਨ ਪਰੇਸ਼ਾਨ ਹੈ, ਨੌਜਵਾਨਾਂ ਕੋਲ ਨੌਕਰੀ ਨਹੀਂ ਹੈ|
ਜ਼ਿਕਰਯੋਗ ਹੈ ਕਿ ਤ੍ਰਿਣਮੂਲ ਦੀ ਜਨ ਸਭਾ ਦਾ ਮਕਸਦ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਬੇਦਖਲ ਕਰਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਟਾਉਣਾ ਅਤੇ ਵਿਰੋਧੀ ਨੂੰ ਇਕਜੁਟ ਕਰਨਾ ਹੈ| ਇਸ ਵਿਸ਼ਾਲ ਰੈਲੀ ਵਿੱਚ ਖੱਬੇ ਪੱਖੀ ਦਲਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ| ਇਸ ਰੈਲੀ ਵਿੱਚ ਯਸ਼ਵੰਤ ਸਿਨਹਾ, ਸ਼ੌਰੀ, ਸ਼ਤਰੂਘਨ ਸਿਨਹਾ, ਹਾਰਦਿਕ ਪਟੇਲ, ਜਿਗਨੇਸ਼ ਮੇਵਾਨੀ ਆਦਿ ਨੇਤਾ ਸ਼ਾਮਲ ਹੋਏ| ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਅਨੁਸਾਰ ਇਸ ਰੈਲੀ ਵਿੱਚ 40 ਲੱਖ ਲੋਕਾਂ ਨੂੰ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ|

Leave a Reply

Your email address will not be published. Required fields are marked *