ਮੋਦੀ ਦੀਆਂ ਗਲਤ ਨੀਤੀਆਂ ਦੇ ਕਾਰਨ ਕਸ਼ਮੀਰ ਵਿੱਚ ਅੱਤਵਾਦੀਆਂ ਨੂੰ ਸ਼ਹਿ ਮਿਲੀ : ਰਾਹੁਲ

ਨਵੀਂ ਦਿੱਲੀ, 12 ਜੁਲਾਈ (ਸ.ਬ.) ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੱਡਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਦੀਆਂ ਨੀਤੀਆਂ ਦੇ ਚੱਲਦਿਆਂ ਮੋਦੀ ਨੂੰ ਨਿੱਜੀ ਤੌਰ ਤੇ ਫ਼ਾਇਦਾ ਹੋ ਰਿਹਾ ਹੈ ਪਰ ਭਾਰਤ ਰਣਨੀਤਕ ਪੱਖੋਂ ਪਛੜ ਗਿਆ ਹੈ ਤੇ ਨਿਰਦੋਸ਼ ਭਾਰਤੀਆਂ ਦਾ ਖੂਨ ਡੁੱਲ੍ਹ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸੱਤਾ ਧਿਰ ਪੀ.ਡੀ.ਪੀ. ਨਾਲ ਭਾਜਪਾ ਦੇ ਗੱਠਜੋੜ ਨਾਲ ਮੋਦੀ ਨੇ ਸਿਆਸੀ ਲਾਹਾ ਜ਼ਰੂਰ ਲਿਆ ਹੈ ਪਰ ਭਾਰਤੀਆਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ| ਰਾਹੁਲ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀਆਂ ਦੀਆਂ ਨੀਤੀਆਂ ਦੇ ਚੱਲਦਿਆਂ ਕਸ਼ਮੀਰ ਵਿਚ ਅੱਤਵਾਦੀਆਂ ਨੇ ਜਗ੍ਹਾ ਬਣਾ ਲਈ ਹੈ|

Leave a Reply

Your email address will not be published. Required fields are marked *