ਮੋਦੀ ਦੇ ਭਾਸ਼ਣ ਉਪਰ ਲਾਲੂ ਨੇ ਵਿਅੰਗ ਕਰਦਿਆਂ ਕਿਹਾ, ‘ ਏਨਾ ਨਾ ਹਸਾਓ’

ਪਟਨਾ, 17 ਫਰਵਰੀ (ਸ.ਬ.) ਰਾਸ਼ਟਰੀ ਜਨਤਾ ਪਾਰਟੀ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਹ ਕਹਿਣ ਤੇ ਨਿਸ਼ਾਨਾ ਕਸਿਆ ਕਿ ਉੱਤਰ       ਪ੍ਰਦੇਸ਼ ਨੇ ਉਨ੍ਹਾਂ ਨੂੰ ਗੋਦ ਲਿਆ ਹੈ| ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ‘ਹੁਣ ਨਾ ਹਸਾਉਣ’ ਦੀ ਬੇਨਤੀ ਵੀ ਕੀਤੀ| ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਸੇ ਦਾ ਨਾਂ ਲਏ ਬਿਨਾਂ ਟਵੀਟ ਕਰ ਲਿਖਿਆ, ‘ਪੰਜਾਬ ਵਿੱਚ ਖੂਨ ਦਾ ਬੇਟਾ ਅਤੇ ਉੱਤਰ ਪ੍ਰਦੇਸ਼ ਦਾ ਗੋਦ ਲਿਆ ਪੁਤਰ, ਗਜ਼ਬ ਹੈ ਰੇ ਭਾਈ ਇੰਨਾ ਨਾ ਹਸਾਓ|’
ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ ਦੇ ਹਰਦੋਈ ਵਿੱਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਭਗਵਾਨ ਕ੍ਰਿਸ਼ਣ ਯੂ. ਪੀ. ਦੀ ਧਰਤੀ ਤੇ ਪੈਦਾ ਹੋਏ ਅਤੇ ਗੁਜਰਾਤ ਵਿੱਚ ਕਰਮ ਭੂਮੀ ਬਣਾਈ| ਮੈਂ ਗੁਜਰਾਤ ਵਿੱਚ ਜਨਮ ਲਿਆ ਅਤੇ ਮੈਂਨੂ ਯੂ. ਪੀ. ਨੇ ਗੋਦ ਲਿਆ ਹੈ| ਇਹ ਮੇਰੀ ਕਰਮ ਭੂਮੀ ਹੈ, ਮੇਰਾ ਮਾਂ-ਬਾਪ ਹੈ| ਮੈਂ ਅਜਿਹਾ ਬੇਟਾ ਨਹੀਂ ਹਾਂ, ਜਿਹੜਾ ਯੂ. ਪੀ. ਛੱਡ ਦੇਵਾਂਗਾ| ਗੋਦ ਲਿਆ ਬੇਟਾ ਵੀ ਮਾਂ-ਬਾਪ ਦੀ ਚਿੰਤਾ ਕਰੇਗਾ ਅਤੇ ਇਥੋਂ ਦੀ ਸਥਿਤੀ ਬਦਲਣ ਦਾ ਕਰੱਤਵ ਨਿਭਾਵੇਗਾ|’
ਮੋਦੀ ਨੇ ਇਸ ਤੋਂ ਪਹਿਲਾ ਪੰਜਾਬ ਦੀ ਇਕ ਰੈਲੀ ਵਿੱਚ ਖੁਦ ਨੂੰ ਪੰਜਾਬ ਦੇ ਖੂਨ ਦਾ ਬੇਟਾ ਦੱਸਿਆ ਸੀ| ਲਾਲੂ ਇਹਨੀਂ ਦਿਨੀਂ ਟਵਿਟਰ ਤੇ ਕਾਫੀ ਚਰਚਾ ਵਿੱਚ ਹਨ|
ਉਹ ਪ੍ਰਧਾਨ ਮੰਤਰੀ ਅਤੇ ਭਾਜਪਾ ਤੇ ਲਗਾਤਾਰ ਨਿਸ਼ਾਨਾ ਕਸ ਰਹੇ ਹਨ| ਰਾਜਦ ਉੱਤਰ ਪ੍ਰਦੇਸ਼ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੂੰ ਸਮਰਥਨ ਦੇ ਰਹੀ ਹੈ|

Leave a Reply

Your email address will not be published. Required fields are marked *