ਮੋਦੀ ਨੇ ਕਾਂਗਰਸ ਤੇ ਕੀਤੇ ਚੁਣ ਚੁਣ ਕੇ ਹਮਲੇ

ਨਵੀਂ ਦਿੱਲੀ, 7 ਫਰਵਰੀ (ਸ.ਬ.) ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਬਦਲ ਰਿਹਾ ਹੈ| ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਾਂਗਰਸ ਤੇ ਜੋਰਦਾਰ ਹਮਲਾ ਸਾਧਿਆ| ਉਨ੍ਹਾਂ ਕਿਹਾ ਕਿ ਬੀਤੀ ਰਾਤ ਭੁਚਾਲ ਆਉਣ ਦਾ ਜਿਕਰ ਕਰਦੇ ਹੋਏ ਕਿਹਾ ਕਿ ਆਖਿਰ ਭੁਚਾਲ ਕਿਉਂ ਆਇਆ, ਧਰਤੀ ਮਾਂ ਇਨੀਂ ਕਿਉਂ ਨਾਰਾਜ ਹੋ ਗਈ| ਇਸ਼ਾਰਿਆਂ ਵਿੱਚ ਪ੍ਰਧਾਨ ਮੰਤਰੀ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਹਮਲਾ ਸਾਧਿਆ| ਸਰਜੀਕਲ ਸਟ੍ਰਾਈਕ ਤੇ ਉਨ੍ਹਾਂ ਕਿਹਾ ਕਿ ਲੋਕਾਂ ਦੇ ਰੁਝਾਨ ਨੂੰ ਦੇਖਦੇ ਹੋਏ ਨੇਤਾਵਾਂ ਨੂੰ ਆਪਣੇ ਬਿਆਨ ਬਦਲਣੇ ਪੈ ਗਏ| ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਲੋਕਤੰਤਰ ਪੂਰਾ ਦੇਸ਼ ਜਾਣਦਾ ਹੈ|

Leave a Reply

Your email address will not be published. Required fields are marked *