ਮੋਦੀ ਨੇ ਸਾਰਿਆਂ ਨੂੰ ਕੀਤਾ ਤਬਾਹ : ਰਾਹੁਲ

ਰਾਏਬਰੇਲੀ, 21 ਫਰਵਰੀ (ਸ.ਬ.) ਉਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਰਾਏਬਰੇਲੀ ਵਿੱਚ ਚੋਣ ਰੈਲੀ ਕੀਤੀ| ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਨੇ ਸਾਰਿਆਂ ਨੂੰ ਤਬਾਹ ਕਰ ਦਿੱਤਾ ਹੈ, ਕਿਸਾਨਾਂ ਕੋਲ ਪੈਸੇ ਨਹੀਂ ਹਨ, ਛੋਟੇ ਵਪਾਰੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਰਾਏਬਰੇਲੀ ਤੇ ਅਮੇਠੀ ਦੇ ਲੋਕਾਂ ਨੂੰ ਤਕਲੀਫ਼ ਕਿਉਂ ਪਹੁੰਚਾ ਰਿਹਾ ਹੈ|

Leave a Reply

Your email address will not be published. Required fields are marked *