ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨਾਲ ਦੋ-ਪੱਖੀ ਸਬੰਧਾਂ ਤੇ ਕੀਤੀ ਚਰਚਾ

ਸਿੰਗਾਪੁਰ, 1 ਜੂਨ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੰਗਾਪੁਰ ਦੇ ਪੀ. ਐਮ. ਲੀ ਐਚ.ਲੂੰਗ ਨਾਲ ਮੁਲਾਕਾਤ ਕਰ ਕੇ ਦੋ-ਪੱਖੀ ਸਬੰਧਾਂ ਤੇ ਚਰਚਾ ਕੀਤੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਗਾਪੁਰ ਦੀ 3 ਦਿਨੀਂ ਯਾਤਰਾ ਤੋਂ ਬਾਅਦ ਕੱਲ ਇੱਥੇ ਪਹੁੰਚੇ| ਇਸ ਦੌਰਾਨ ਉਨ੍ਹਾਂ ਨੇ ਸਿੰਗਾਪੁਰ ਦੇ ਰਾਸ਼ਟਰਪਤੀ ਹਲੀਮਾ ਯਾਕੁਬ ਨਾਲ ਵੀ ਮੁਲਾਕਾਤ ਕੀਤੀ| ਸਿੰਗਾਪੁਰ ਦੇ ਪ੍ਰੈਸੀਡੈਂਸ਼ੀਅਲ ਪੈਲੇਸ ਇਸਤਾਨਾ (ਰਾਸ਼ਟਰਪਤੀ ਦਾ ਸਰਕਾਰੀ ਆਵਾਸ) ਪਹੁੰਚਣ ਤੇ ਮੋਦੀ ਦਾ ਰਸਮੀ ਸਵਾਗਤ ਕੀਤਾ ਗਿਆ|
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੰਗਾਪੁਰ ਦੇ ਇਸਤਾਨਾ ਪ੍ਰੈਸੀਡੈਂਸ਼ੀਅਲ ਪੈਲੇਸ ਵਿਚ ਰਸਮੀ ਸਵਾਗਤ ਕੀਤਾ ਗਿਆ| ਪੈਲੇਸ ਵਿਚ ਮੋਦੀ ਨੂੰ ਸਲਾਮੀ ਦਿੱਤੀ ਗਈ| ਸਿੰਗਾਪੁਰ ਦੇ ਨੇਤਾਵਾਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਤੇ ਚਰਚਾ ਕੀਤੀ| ਮੋਦੀ ਆਪਣੇ 3 ਦੇਸ਼ਾਂ ਦੀ ਯਾਤਰਾ ਦੇ ਤੀਜੇ ਅਤੇ ਆਖਰੀ ਪੜਾਅ ਵਿਚ ਸਿੰਗਾਪੁਰ ਪਹੁੰਚੇ ਹਨ| ਇਸ ਤੋਂ ਪਹਿਲਾਂ ਉਹ ਇੰਡੋਨੇਸ਼ੀਆ ਅਤੇ ਮਲੇਸ਼ੀਆ ਗਏ ਸਨ|

Leave a Reply

Your email address will not be published. Required fields are marked *