ਮੋਦੀ ਨੇ ਸਿੰਗਾਪੁਰ ਵਿੱਚ ਅਮਰੀਕਾ ਦੇ ਰੱਖਿਆ ਮੰਤਰੀ ਮੈਟਿਸ ਨਾਲ ਕੀਤੀ ਮੁਲਾਕਾਤ

ਸਿੰਗਾਪੁਰ, 2 ਜੂਨ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਵਿਚ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨਾਲ ਅੱਜ ਮੁਲਾਕਾਤ ਕੀਤੀ| ਅਮਰੀਕੀ ਫੌਜ ਵਿਚ ਭਾਰਤ ਦੀ ਮਹੱਤਤਾ ਦੇ ਵੱਡੇ ਚਿੰਨ ਕਦਮ ਦੇ ਤੌਰ ਤੇ ਪੇਂਟਾਗਨ ਵਲੋਂ ਪ੍ਰਸ਼ਾਂਤ ਕਮਾਨ ਦਾ ਨਾਂ ਬਦਲ ਕੇ ਹਿੰਦ ਪ੍ਰਸ਼ਾਂਤ ਕਮਾਨ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਇਹ ਮੁਲਾਕਾਤ ਹੋਈ| ਸੂਤਰਾਂ ਨੇ ਦੱਸਿਆ ਕਿ 3 ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਵਿਚ ਮੋਦੀ ਨੇ ਸਿੰਗਾਪੁਰ ਬੰਦ ਕਮਰੇ ਵਿਚ ਮੈਟਿਸ ਨਾਲ ਮੁਲਾਕਾਤ ਕੀਤੀ, ਜਿਸ ਵਿਚ ਦੋਹਾਂ ਪੱਖਾਂ ਨੇ ਆਪਸੀ ਅਤੇ ਵੈਸ਼ਵਿਕ ਹਿੱਤਾਂ ਦੇ ਸਾਰੇ ਸੁਰੱਖਿਆ ਮੁੱਦਿਆਂ ਤੇ ਚਰਚਾ ਕੀਤੀ|
ਸਾਲਾਨਾ ਸ਼ੰਗਰੀ-ਲਾ ਗੱਲਬਾਤ ਤੋਂ ਬਾਅਦ ਇਹ ਬੈਠਕ ਹੋਈ| ਮੋਦੀ ਨੇ ਬੀਤੀ ਰਾਤ ਇਸ ਨੂੰ ਸੰਬੋਧਿਤ ਕੀਤਾ| ਗੱਲਬਾਤ ਵਿਚ ਆਪਣੇ ਸੰਬੋਧਨ ਵਿੱਚ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਅਤੇ ਚੀਨ ਇਕ-ਦੂਜੇ ਦੇ ਹਿੱਤਾਂ ਪ੍ਰਤੀ ਸੰਵੇਦਨਸ਼ੀਲ ਰਹਿੰਦੇ ਹੋਏ ਭਰੋਸੇ ਅਤੇ ਵਿਸ਼ਵਾਸ ਨਾਲ ਕੰਮ ਕਰਦੇ ਹਨ, ਤਾਂ ਏਸ਼ੀਆ ਅਤੇ ਦੁਨੀਆ ਨੂੰ ਬਿਹਤਰ ਭਵਿੱਖ ਮਿਲੇਗਾ| ਓਧਰ ਮੈਟਿਸ ਨੇ ਆਪਣੇ ਸੰਬੋਧਿਤ ਦੌਰਾਨ ਸਾਰਿਆਂ ਲਈ ਆਜ਼ਾਦੀ ਅਤੇ ਵਿਵਸਥਾ ਆਧਾਰਿਤ ਨਿਯਮਾਂ ਤੇ ਜ਼ੋਰ ਦਿੱਤਾ| ਦੋਹਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਮੈਟਿਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਦੋਹਾਂ ਦੇਸ਼ਾਂ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਕਰਨ ਲਈ ਇਕੱਠੇ ਅਤੇ ਹੋਰ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ| ਮੈਟਿਸ ਨੇ ਇਸ ਦੇ ਨਾਲ ਹੀ ਕਿਹਾ ਕਿ ਇਹ ਉਚਿਤ ਹੈ ਕਿ ਸਮੁੰਦਰੀ ਮਾਰਗ ਸਾਰੇ ਦੇਸ਼ਾਂ ਲਈ ਖੁੱਲ੍ਹੇ ਰਹਿਣ|
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਦੱਖਣੀ ਚੀਨ ਸਾਗਰ ਦੇ ਫੌਜੀਕਰਨ ਤੇ ਚੀਨ ਨਾਲ ਵਧਦੇ ਤਣਾਅ ਦਰਮਿਆਨ ਆਪਣੀ ਸਭ ਤੋਂ ਪੁਰਾਣੀ ਅਤੇ ਵੱਡੀ ਫੌਜੀ ਕਮਾਨ ਪ੍ਰਸ਼ਾਂਤ ਕਮਾਨ ਦਾ ਨਾਂ ਬਦਲ ਕੇ ਹਿੰਦ-ਪ੍ਰਸ਼ਾਂਤ ਕਮਾਨ ਕਰ ਦਿੱਤਾ ਹੈ, ਜਿਸ ਦੇ ਕੁਝ ਦਿਨਾਂ ਬਾਅਦ ਇਹ ਬੈਠਕ ਹੋਈ|

Leave a Reply

Your email address will not be published. Required fields are marked *