ਮੋਦੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨਾਲ ਹਰ ਵਰਗ ਸਤੁੰਸ਼ਟ : ਸੁਸ਼ੀਲ ਰਾਣਾ ਰਾਸ਼ਟਰੀ ਬਾਸਕਟਬਾਲ ਖਿਡਾਰਨ ਯਸ਼ਪ੍ਰੀਤ ਭਿੰਡਰ ਭਾਜਪਾ ਵਿੱਚ ਸ਼ਾਮਿਲ


ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਕੇਂਦਰ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਭਾਜਪਾ ਦਿਨੋਂ ਦਿਨ ਹੋਰ ਮਜਬੂਤ ਹੁੰਦੀ ਜਾ ਰਹੀ ਹ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਨੇ ਸੰਬੋਧਨ ਕਰਦਿਆਂ ਕੀਤਾ| ਸ੍ਰੀ ਰਾਣਾ ਮੁਹਾਲੀ ਵਿਖੇ ਰਾਸ਼ਟਰੀ ਬਾਸਕਟਬਾਲ ਖਿਡਾਰਨ ਯਸ਼ਪ੍ਰੀਤ ਭਿੰਡਰ ਅਤੇ ਹੋਰ ਖਿਡਾਰਨਾਂ ਕੀਰਤੀ, ਕੋਨਿਕਾ, ਸੋਨਮ, ਸੀਮਾ ਨੂੰ ਭਾਜਪਾ ਵਿਚ ਸ਼ਾਮਲ ਕਰਨ ਮੌਕੇ ਸੰਬੋਧਨ ਕਰ ਰਹੇ ਸਨ|
ਉਹਨਾਂ ਕਿਹਾ ਕਿ ਮੋਦੀ ਸਰਕਾਰ ਜਦੋਂ ਦੀ ਹੋਂਦ ਵਿਚ ਆਈ ਹੈ, ਉਦੋਂ ਤੋਂ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ| ਪ੍ਰਧਾਨ ਮੰਤਰੀ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ| ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਸਤੁੰਸ਼ਟ ਹੈ| 
ਇਸ ਮੌਕੇ ਭਾਜਪਾ ਵਿਚ ਸ਼ਾਮਲ ਹੋਈ ਰਾਸ਼ਟਰੀ ਬਾਸਕਟਬਾਲ ਖਿਡਾਰਨ ਯਸ਼ਪ੍ਰੀਤ ਭਿੰਡਰ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਅਗਾਂਹਵਧੂ ਸਰਕਾਰ ਹੈ, ਇਸ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਭਾਜਪਾ ਵਿਚ ਸ਼ਾਮਲ ਹੋਈ ਹੈ| ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹਥਾਂ ਵਿਚ ਦੇਸ਼ ਦਾ ਭਵਿੱਖ ਸੁਰਖਿਅਤ ਹੈ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਰੁਣ ਸ਼ਰਮਾ ਜਿਲਾ ਸੀਨੀਅਰ ਮੀਤ ਪ੍ਰਧਾਨ, ਭਾਜਪਾ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਤੇਜਿੰਦਰ ਕੌਰ, ਸ੍ਰੀ ਰਾਜੀਵ ਸ਼ਰਮਾ ਜਿਲਾ ਮੀਤ ਪ੍ਰਧਾਨ ਭਾਜਪਾ, ਮਦਨ ਗੋਇਲ ਪ੍ਰਧਾਨ ਭਾਜਪਾ ਮੰਡਲ-2, ਤਰਲੋਚਨ ਗੋਇਲ ਪ੍ਰਧਾਨ ਭਾਜਪਾ ਮੰਡਲ 3, ਦਿਨੇਸ਼ ਕੁਮਾਰ, ਹੁਸ਼ਿਆਰ ਚੰਦ ਸਿੰਗਲਾ, ਅਜੀਤ ਪਾਲ ਭਾਰਦਵਾਜ, ਕ੍ਰਿਸਨ ਚੰਦ ਹਾਜਰ ਵੀ ਸਨ| 

Leave a Reply

Your email address will not be published. Required fields are marked *