ਮੋਦੀ ਸਰਕਾਰ ਦੇ ਖਿਲਾਫ ਸੜਕਾਂ ਤੇ ਆਏ ਦਲਿਤਾਂ ਨੂੰ ਸਾਡਾ ਸਲਾਮ: ਰਾਹੁਲ ਗਾਂਧੀ

ਨਵੀਂ ਦਿੱਲੀ, 2 ਅਪ੍ਰੈਲ (ਸ.ਬ.) ਅਨੁਸੂਚਿਤ ਜਾਤੀ (ਐਸ.ਸੀ. ਅਤੇ ਅਨੁਸੂਚਿਤ ਜਨਜਾਤੀ (ਐਸ.ਟੀ.) ਐਕਟ ਵਿੱਚ ਦਰਜ ਹੋਣ ਵਾਲੇ ਪੁਲੀਸ ਕੇਸਾਂ ਵਿੱਚ ਤੁਰੰਤ ਗ੍ਰਿਫਤਾਰੀ ਤੇ ਰੋਕ ਸੰਬੰਧੀ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਭਾਰਤ ਬੰਦ ਦੇ ਅਪੀਲ ਤੇ ਕਈ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਵਿੱਚੋਂ ਦਲਿਤ ਭਾਈਚਾਰਾ ਸੜਕਾਂ ਤੇ ਆ ਗਿਆ ਹੈ| ਭਾਰਤ ਬੰਦ ਦਾ ਅਸਰ ਦੇਸ਼ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ| ਭਾਰਤ ਬੰਦ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਲਿਤਾਂ ਦੇ ਪੱਖ ਵਿੱਚ ਟਵੀਟ ਕਰਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ|
ਰਾਹੁਲ ਨੇ ਟਵੀਟ ਕੀਤਾ ਕਿ ਦਲਿਤਾਂ ਨੂੰ ਭਾਰਤੀ ਸਮਾਜ ਦੇ ਸਭ ਤੋਂ ਹੇਠਲੀ ਪੌੜੀ ਤੇ ਰੱਖਣਾ ਆਰ.ਐਸ.ਐਸ/ ਭਾਜਪਾ ਦੇ ਡੀ.ਐਨ.ਏ. ਵਿੱਚ ਹੈ, ਜੋ ਇਸ ਸੋਚ ਨੂੰ ਚੁਣੌਤੀ ਦਿੰਦਾ ਹੈ ਉਸ ਨੂੰ ਉਹ ਹਿੰਸਾ ਨਾਲ ਦਬਾਉਂਦੇ ਹਨ| ਰਾਹੁਲ ਨੇ ਕਿਹਾ ਕਿ ਹਜ਼ਾਰਾਂ ਦਲਿਤ ਭਰਾ-ਭੈਣ ਅੱਜ ਸੜਕਾਂ ਤੇ ਉਤਰ ਕੇ ਮੋਦੀ ਸਰਕਾਰ ਤੋਂ ਆਪਣੇ ਅਧਿਕਾਰਾਂ ਦੀ ਰੱਖਿਆ ਦੀ ਮੰਗ ਕਰ ਰਹੇ ਹਨ, ਅਸੀਂ ਉਨ੍ਹਾਂ ਨੂੰ ਸਲਾਮ ਕਰਦੇ ਹਾਂ|

Leave a Reply

Your email address will not be published. Required fields are marked *