ਮੋਦੀ ਸਰਕਾਰ ਨੂੰ ਰੋਕਣ ਲਈ 2019 ਵਿੱਚ ਮਹਾਗਠਜੋੜ ਜ਼ਰੂਰੀ-ਰਾਹੁਲ

ਨਵੀਂ ਦਿੱਲੀ, 13 ਜੂਨ (ਸ.ਬ.) ਮਹਾਰਾਸ਼ਟਰ ਦੇ ਦੌਰੇ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ ਹੈ| ਰਾਹੁਲ ਗਾਂਧੀ ਨੇ ਕਿਹਾ ਕਿ ਦੁਨੀਆਂ ਵਿੱਚ ਕੱਚੇ ਤੇਲ ਦੀ ਕੀਮਤ ਘੱਟ ਹੋਈ ਹੈ, ਫਿਰ ਵੀ ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ| ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪੈਟਰੋਲ-ਡੀਜ਼ਲ ਨੂੰ ਜੀ.ਐਸ.ਟੀ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਕੀਤੀ ਹੈ| ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰ ਰਹੀ ਹੈ| ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਅਮੀਰਾਂ ਲਈ ਕੰਮ ਕਰ ਰਹੀ ਹੈ ਅਤੇ ਗਰੀਬਾਂ ਦਾ ਪੈਸਾ ਅਮੀਰਾਂ ਨੂੰ ਦੇ ਰਹੀ ਹੈ| ਜੀ.ਐਸ.ਟੀ ਨੂੰ ਲੈ ਕੇ ਰਾਹੁਲ ਨੇ ਸਰਕਾਰ ਤੇ ਹਮਲਾ ਬੋਲਿਆ| ਉਨ੍ਹਾਂ ਨੇ ਕਿਹਾ ਕਿ ਗੱਬਰ ਸਿੰਘ ਟੈਕਸ ਨਾਲ ਪੂਰਾ ਦੇਸ਼ ਦੁੱਖੀ ਹੈ| ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਰੋਕਣ ਲਈ 2019 ਵਿੱਚ ਗਠਜੋੜ ਜ਼ਰੂਰੀ ਹੋ ਗਿਆ ਹੈ|
ਰਾਹੁਲ ਗਾਂਧੀ ਅੱਜ ਮਹਾਰਾਸ਼ਟਰ ਦੇ ਚੰਦਰਪੁਰ ਦੇ ਨਾਂਦੇੜ ਪਿੰਡ ਵਿੱਚ ਕਿਸਾਨਾ ਨਾਲ ਚੌਪਾਲ ਤੇ ਚਰਚਾ ਕਰਨਗੇ| ਉਹ ਇੱਥੇ ਐਚ.ਐਮ.ਟੀ ਝੋਨਾ ਖੋਜੀ ਅਤੇ ਸਵਰਗੀ ਖੇਤੀ ਵਿਗਿਆਨਕ ਦਾਦਾਜੀ ਖੋਬ੍ਰਾਗੜੇ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਸ਼ਰਧਾਜਲੀ ਦੇਣਗੇ|

Leave a Reply

Your email address will not be published. Required fields are marked *