ਮੋਦੀ ਸਰਕਾਰ ਨੇ ਨਾਕਾਮੀਆਂ ਛੁਪਾਉਣ ਲਈ ਜਾਰੀ ਕੀਤਾ ਵੀਡੀਓ: ਮਾਇਆਵਤੀ

ਲਖਨਊ, 29 ਜੂਨ (ਸ.ਬ.) ਕੇਂਦਰੀ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਜੀਕਲ ਸਟ੍ਰਾਈਕ ਦੇ ਵੀਡੀਓ ਨੂੰ ਲੈ ਕੇ ਬਸਪਾ ਮੁਖੀ ਮਾਇਆਵਤੀ ਨੇ ਵੀ ਨਿਸ਼ਾਨਾ ਸਾਧਿਆ ਹੈ| ਮਾਇਆਵਤੀ ਨੇ ਕਿਹਾ ਕਿ ਮੋਦੀ ਸਰਕਾਰ 2019 ਤੋਂ ਪਹਿਲੇ ਸਰਜੀਕਲ ਸਟ੍ਰਾਈਕ ਦਾ ਵੀਡੀਓ ਜਾਰੀ ਕਰਕੇ ਦੇਸ਼ ਦੀ ਜਨਤਾ ਤੋਂ ਆਪਣੀਆਂ ਨਾਕਾਮੀਆਂ ਛੁਪਾਉਣਾ ਚਾਹੁੰਦੀ ਹੈ| ਬਸਪਾ ਮੁਖੀ ਮਾਇਆਵਤੀ ਨੇ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਜੀਕਲ ਸਟ੍ਰਾਈਕ ਦੇ ਵੀਡੀਓ ਤੇ ਸਵਾਲ ਚੁਕਦਿਆਂ ਕਿਹਾ ਕਿ ਜੇਕਰ ਸਰਕਾਰ ਇਸ ਵੀਡੀਓ ਦੇ ਜ਼ਰੀਏ ਸਰਜੀਕਲ ਸਟ੍ਰਾਇਕ ਦਾ ਸਬੂਤ ਦੇਣਾ ਚਾਹੁੰਦੀ ਸੀ ਤਾਂ ਸਰਜੀਕਲ ਸਟ੍ਰਾਈਕ ਦਾ ਵੀਡੀਓ ਉਸ ਸਮੇਂ ਕਿਉਂ ਨਹੀਂ ਜਾਰੀ ਕੀਤਾ ਗਿਆ ਜਦੋਂ ਇਹ ਕੀਤੀ ਗਈ ਸੀ|
ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਏ ਮਾਇਆਵਤੀ ਨੇ ਕਿਹਾ ਕਿ ਅਸੀਂ ਆਪਣੇ ਜਵਾਨਾਂ ਦੇ ਪਾਕਿਸਤਾਨ ਵਿੱਚ ਦਾਖ਼ਲ ਹੋ ਕੇ ਅੱਤਵਾਦੀਆਂ ਨੂੰ ਮਾਰ ਸੁੱਟਣ ਦੀ ਕਾਰਵਾਈ ਦੀ ਤਾਰੀਫ ਕਰਦੇ ਹਾਂ| ਕਿਸੇ ਨੇ ਵੀ ਇਸ ਸਰਜੀਕਲ ਸਟ੍ਰਾਈਕ ਤੇ ਸ਼ੱਕ ਨਹੀਂ ਕੀਤਾ ਅਤੇ ਨਾ ਹੀ ਪ੍ਰਧਾਨਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਤੋਂ ਇਸ ਦਾ ਸਬੂਤ ਮੰਗਿਆ| ਇੱਥੋਂ ਤੱਕ ਕਿ ਕਿਸੇ ਨੇ ਵੀ ਸਾਡੇ ਜਵਾਨਾਂ ਤੇ ਸ਼ੱਕ ਨਹੀਂ ਕੀਤਾ| ਮਾਇਆਵਤੀ ਨੇ ਬੀ.ਜੇ.ਪੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੀ.ਜੇ.ਪੀ ਸਰਕਾਰ ਜੀ.ਐਸ.ਟੀ ਅਤੇ ਨੋਟਬੰਦੀ ਵਰਗੇ ਮੁੱਦਿਆਂ ਤੇ ਆਪਣੀਆਂ ਨਾਕਾਮੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ| ਬੀ.ਜੇ.ਪੀ ਸਰਕਾਰ ਇਸ ਵੀਡੀਓ ਨੂੰ ਜਾਰੀ ਕਰਕੇ ਉਸ ਨੂੰ ਰਾਜਨੀਤਿਕ ਮੁੱਦਾ ਬਣਾ ਰਹੀ ਹੈ|

Leave a Reply

Your email address will not be published. Required fields are marked *