ਮੋਬਾਇਲ ਖੋਹ ਕੇ ਫਰਾਰ

ਚੰਡੀਗੜ੍ਹ,10 ਫਰਵਰੀ (ਰਾਹੁਲ) ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ -1  ਵਿਚ ਕੰਮ ਕਰਕੇ ਘਰ ਜਾ ਰਹੇ ਇਕ ਨੌਜਵਾਨ ਤੋਂ ਤਿੰਨ ਵਿਅਕਤੀ ਉਸਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ| ਪੀੜਤ ਨੌਜਵਾਨ ਅਮਿਤ ਵਸਨੀਕ ਪੰਚਕੂਲਾ ਨੇ ਦੱਸਿਆ ਕਿ ਉਹ ਹਲੋਮਾਜਰਾ ਚੌਂਕ ਵਿਚ ਪਹੁੰਚਿਆ ਹੀ ਸੀ ਕਿ ਤਿੰਨ ਵਿਅਕਤੀ ਉਸਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ, ਉਸਨੇ ਕਿਸੇ ਰਾਹਗੀਰ ਤੋਂ ਮੋਬਾਇਲ ਲੈ ਕੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਅਤੇ ਸੈਕਟਰ -31 ਦੇ ਥਾਣੇ ਦੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ| ਪੁਲੀਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *