ਮੋਬਾਇਲ ਤੇ ਗੱਲਾਂ ਕਰਦੀ ਮਹਿਲਾ ਰੇਲ ਗੱਡੀ ਹੇਠਾਂ ਆਈ

ਮਥੁਰਾ, 20 ਜੂਨ (ਸ.ਬ.)  ਮਥੁਰਾ ਰੇਲਵੇ ਲਾਈਨ ਪਾਰ ਕਰਦੇ ਸਮੇਂ ਮੋਬਾਈਲ ਦੇ ਗੱਲ ਕਰਨਾ ਇਕ ਔਰਤ ਨੂੰ ਇੰਨਾ ਮਹਿੰਗਾ ਪਿਆ ਕਿ ਉਸਨੂੰ ਆਪਣੀ ਜਾਨ ਹੀ ਗਵਾਉਣੀ ਪਈ| ਮਾਮਲਾ ਮਥੁਰਾ ਦੇ ਸ਼ਹਿਰ ਕੋਤਵਾਲੀ ਇਲਾਕੇ ਦੇ ਭੂਤੇਸ਼ਵਰ ਸਟੇਸ਼ਨ ਦਾ ਹੈ| ਇਥੇ ਇਕ ਔਰਤ ਰੇਲਵੇ ਲਾਈਨ ਪਾਰ ਕਰਦੇ  ਸਮੇਂ ਮੋਬਾਈਲ ਤੇ ਗੱਲ ਕਰ ਰਹੀ ਸੀ ਅਤੇ ਗੱਲਾਂ ਵਿੱਚ ਇੰਨੀ ਜ਼ਿਆਦਾ ਗੁੰਮ ਹੋ ਗਈ ਕਿ ਉਸਨੂੰ ਦਿੱਲੀ ਮੁੰਬਈ ਰੇਲਵੇ ਟ੍ਰੈਕ ਤੇ ਤੇਜ਼ ਰਫਤਾਰ ਨਾਲ ਆਉਂਦੀ ਰੇਲਗੱਡੀ ਦਾ ਧਿਆਨ ਹੀ ਨਹੀਂ ਰਿਹਾ ਅਤੇ ਉਸਦੀ ਲਾਪਰਵਾਹੀ ਦੇ ਕਾਰਨ ਉਹ ਰੇਲਗੱਡੀ ਨਾਲ ਟਕਰਾ ਗਈ| ਮੌਕੇ ਤੇ ਹੀ ਉਸਦੀ ਦਰਦਨਾਕ ਮੌਤ ਹੋ ਗਈ|
ਇਕ ਚਸ਼ਮਦੀਦ ਲੜਕੇ ਨੇ ਦੱਸਿਆ ਕਿ ਇਹ ਔਰਤ ਫੋਨ ਤੇ ਗੱਲ ਕਰ ਰਹੀ ਸੀ ਉਸੇ ਦੌਰਾਨ ਇਹ ਹਾਦਸਾ ਹੋਇਆ| ਮ੍ਰਿਤਕਾਂ ਕੋਲ ਮੌਜੂਦ ਫੋਨ ਦੇ ਜ਼ਰੀਏ ਹੀ ਉਸਦੀ ਪਛਾਣ ਗੋਵਰਧਨ ਨਿਵਾਸੀ ਰਾਖੀ ਕਟਾਰਾ ਦੇ ਰੂਪ ਵਿੱਚ ਹੋਈ|
ਹਾਦਸੇ ਦੀ ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਕਰਨ ਲੱਗੀ| ਸਬ-ਇੰਸਪੈਕਟਰ ਨੀਤੂ ਸ਼ਰਮਾ ਨੇ ਦੱਸਿਆ ਕਿ ਮਹਿਲਾ ਦੇ ਕੋਲੋਂ ਮੋਬਾਈਲ ਫੋਨ ਮਿਲਿਆ ਹੈ| ਉਸੇ ਦੇ ਅਧਾਰ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਅਤੇ ਮ੍ਰਿਤਕਾਂ ਦੇ ਭਰਾ ਨੇ ਮੌਕੇ ਤੇ ਪਹੁੰਚ ਕੇ ਉਸਦੀ ਸ਼ਨਾਖਤ ਵੀ ਕਰ ਲਈ ਹੈ|

Leave a Reply

Your email address will not be published. Required fields are marked *