ਮੋਬਾਇਲ ਨਾਕਾਬੰਦੀ ਦੌਰਾਨ ਪੁਲੀਸ ਰੱਖ ਹੈ ਤਿੱਖੀ ਨਜ਼ਰ

ਖਰੜ, 16 ਜੂਨ (ਸ.ਬ.) ਥਾਣਾ ਸਿਟੀ ਪੁਲੀਸ ਖਰੜ ਵਲੋਂ ਖਰੜ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਮੋਬਾਇਲ ਨਾਕਾਬੰਦੀ ਕਰਕੇ ਮੁਸਤੈਦੀ ਵਰਤੀ ਜਾ ਰਹੀ ਹੈ ਤਾਂ ਕਿ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ| ਥਾਣਾ ਸਿਟੀ ਖਰੜ ਦੇ ਐਸ.ਐਚ.ਓ.ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਵਲੋਂ ਸ਼ਾਮੀ 6 ਤੋਂ ਰਾਤੀ 10 ਵਜੇ ਤੱਕ ਮੋਬਾਇਲ ਨਾਕਾਬੰਦੀ ਦੌਰਾਨ ਟੀਮ ਵਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ| ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਹੁਲੜਬਾਜ਼ੀ ਕਰਨ ਵਾਲਿਆਂ, ਦੋ ਪਹੀਏ ਵਾਹਨਾਂ ਤੇ ਤਿੰਨ ਸਵਾਰੀਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਉਲੰਘਣਾ ਕਰਨ ਵਾਲਿਆਂ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੇ ਸਖਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ|
ਉਹਨਾਂ ਦੱਸਿਆ ਕਿ ਮੋਬਾਇਲ ਨਾਕਾਬੰਦੀ ਦੌਰਾਨ ਪੁਲੀਸ ਟੀਮ ਵਲੋਂ ਬਡਾਲਾ ਟੀ ਪੁਆਇੰਟ, ਰੰਧਾਵਾ ਰੋਡ, ਅਨਾਜ ਮੰਡੀ ਰੋਡ, ਗਿਲਕੋ ਵੈਲੀ, ਸੰਨੀ ਇਨਕਲੇਵ, ਬੱਸ ਅੱਡਾ, ਦੁਸਹਿਰਾ ਗਰਾਊਡ ਸਮੇਤ ਹੋਰਨਾਂ ਥਾਵਾਂ ਤੇ ਮੋਬਾਇਲ ਟੀਮ ਨਾਕਾਬੰਦੀ ਕਰਕੇ ਚੈਕਿੰਗ ਕਰਦੀ ਹੈ|

Leave a Reply

Your email address will not be published. Required fields are marked *