ਮੋਬਾਈਲ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਕੇ ਵੇਚਣ ਵਾਲਾ ਗਿਰੋਹ ਕਾਬੂ

ਐਸ. ਏ. ਐਸ. ਨਗਰ, 10 ਫਰਵਰੀ (ਸ.ਬ.) ਥਾਣਾ ਬਲੌਂਗੀ ਦੀ ਪੁਲੀਸ ਨੇ ਮੋਬਾਈਲ ਟਾਵਰਾਂ ਵਿੱਚੋਂ ਬੈਟਰੀਆਂ ਚੋਰੀ ਕਰਕੇ ਵੇਚਣ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਐਸ ਐਸ ਪੀ ਮੁਹਾਲੀ ਸz. ਸਤਿੰਦਰ ਵਲੋਂ ਜਾਰੀ ਬਿਆਨ ਅਨੁਸਾਰ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਰਾਤ ਵੇਲੇ ਮੋਬਾਈਲ ਟਾਵਰਾਂ ਤੋਂ ਬੈਟਰੀਆਂ ਚੋਰੀ ਕਰਕੇ ਵੇਚਦੇ ਹਨ ਜਿਸਤੋਂ ਬਾਅਦ ਪੁਲੀਸ ਵਲੋਂ ਕਾਰਵਾਈ ਕਰਦਿਆਂ ਧਰਮਿੰਦਰ ਸ਼ਾਹ ਵਾਸੀ ਪਿੰਡ ਦੜਬਾ, ਜਿਲ੍ਹਾ ਪਟਨਾ (ਹਾਲ ਵਾਸੀ ਅਜ਼ਾਦ ਨਗਰ ਬਲੌਂਗੀ), ਸੁਭਾਸ਼ ਕੁਮਾਰ ਵਾਸੀ ਅਜਾਦ ਨਗਰ ਬਲੌਂਗੀ ਅਤੇ ਜਸਕਰਨ ਸਿੰਘ ਵਾਸੀ ਕੁਲਕੋਨਾ, ਜਿਲ੍ਹਾ ਤਰਨਤਾਰਨ, (ਹਾਲ ਵਾਸੀ ਬਲੌਂਗੀ) ਨੂੰ ਟੀ. ਡੀ. ਆਈ. ਕੱਟ ਬਲੌਂਗੀ ਤੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਤੋਂ 4 ਬੈਟਰੀਆਂ ਵੀ ਬਰਾਮਦ ਹੋਈਆਂ ਹਨ ਜੋ ਇਹਨਾਂ ਵਲੋਂ ਰਾਤ ਸਮੇਂ ਆਟੋ ਵਿੱਚ ਜਾ ਕੇ ਚੋਰੀ ਕੀਤੀਆਂ ਗਈਆਂ ਸਨ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 457,380,411 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਇਹਨਾਂ ਦੇ ਇੱਕ ਹੋਰ ਸਾਥੀ ਫਤਿਹ ਵਾਸੀ ਪਿੰਡ ਮੁਠਿਆਵਾਲਾ, ਜਿਲ੍ਹਾ ਤਰਨਤਾਰਨ (ਹਾਲ ਵਾਸੀ ਬਲੌਂਗੀ) ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *