ਮੋਯਾਲ ਸਭਾ ਨੇ ਗਰੀਬਾਂ ਨੂੰ ਕੰਬਲ ਵੰਡੇ

ਐਸ ਏ ਐਸ ਨਗਰ, 25 ਦਸੰਬਰ (ਸ.ਬ.) ਮੋਯਾਲ ਸਭਾ ਵਲੋਂ ਸ਼ਹਿਰ ਦੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਕੰਬਲਾਂ ਦੀ ਵੰੰਡ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬੁਲਾਰੇ ਨੇ ਦਸਿਆ ਕਿ ਸਭਾ ਦੇ ਚੇਅਰਮੈਨ ਵੀ ਕੇ ਵੈਦ ਅਤੇ ਪ੍ਰਧਾਨ ਵਿਜਯ ਬਖਸੀ ਦੀ ਅਗਵਾਈ ਵਿਚ ਸਭਾ ਦੇ ਮੈਂਬਰਾਂ ਨੇ ਰਾਤ ਨੂੰ ਸ਼ਹਿਰ ਦਾ ਦੌਰਾ ਕੀਤਾ|
ਇਸ ਮੌਕੇ ਸਭਾ ਦੇ ਮਂੈਬਰਾਂ ਨੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ, ਚੌਰਾਹਿਆਂ ਅਤੇ ਹੋਰ ਥਾਵਾਂ ਉਪਰ ਜਾ ਕੇ ਗਰੀਬ ਲੋਕਾਂ ਨੂੰ ਕੰਬਲ ਵੰਡੇ| ਇਸ ਮੌਕੇ ਕੌਂਸਲਰ ਅਸ਼ੋਕ ਝਾਅ, ਪਰਮਿੰਦਰ ਸ਼ਰਮਾ, ਪ੍ਰਬੋਦ ਜੋਸ਼ੀ, ਅਜਯ ਵੈਦ ਪੀ ਆਰ ਓ, ਜਨਰਲ ਸੱਕਤਰ ਸੰਜੀਵ ਵੈਦ, ਜਬਸੀਰ ਸਿੰਘ ਖਜਾਨਚੀ, ਐਸ ਕੇ ਬਖਸੀ ਮੀਤ ਪ੍ਰਧਾਨ, ਕੇ ਸੀ ਬਾਲੀ ਵੀ ਮੌਜੂਦ ਸਨ|

Leave a Reply

Your email address will not be published. Required fields are marked *