ਮੋਰਿੰਡਾ ਵਿਖੇ ਆਸਿਫਾ ਦੀ ਯਾਦ ਵਿੱਚ ਮੋਮਬੱਤੀ ਮਾਰਚ

ਮੋਰਿੰਡਾ, 17 ਅਪ੍ਰੈਲ (ਸ.ਬ.) ਕਠੂਆ ਵਿੱਚ ਇੱਕ ਅੱਠ ਸਾਲ ਦੀ ਬੱਚੀ ਆਸਿਫਾ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰੇ ਜਾਣ ਦੀ ਘਟਨਾ ਦੇ ਵਿਰੋਧ ਵਿੱਚ ਮੋਰਿੰਡਾ ਵਿਖੇ ਮੋਰਿੰਡਾ ਵਾਸੀਆਂ ਵਲੋਂ ਮੋਮਬੱਤੀ ਮਾਰਚ ਕਢਿਆ ਗਿਆ| ਇਹ ਮੋਮਬੱਤੀ ਮਾਰਚ ਮੋਰਿੰਡਾ ਦੇ ਵੱਖ ਵੱਖ ਬਾਜਾਰਾਂ ਵਿੱਚ ਹੁੰਦਾ ਹੋਇਆ ਮੁੱਖ ਚੌਂਕ ਵਿਖੇ ਆ ਕੇ ਸਮਾਪਤ ਹੋਇਆ| ਇਸ ਮੌਕੇ ਸੰਬੋਧਨ ਕਰਦਿਆਂ ਸਮਾਜ ਸੇਵਕ ਜਿੰਮੀ ਸੂਦ ਨੇ ਮੰਗ ਕੀਤੀ ਕਿ ਆਸਿਫਾ ਦੇ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਹੋਰ ਵਿਅਕਤੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕੇ| ਇਸ ਮੌਕੇ ਮਨਪ੍ਰੀਤ ਸਿੰਘ, ਸੋਨੀ ਖਾਨ, ਅਭਿਸ਼ੇਕ ਲੋਟਾ, ਅਲੀ ਮੁਹੰਮਦ, ਕਰਨ ਭੱਟੀ, ਨਵੀ ਕਾਹਲੋਂ ਅਤੇ ਵੱਡੀ ਗਿਣਤੀ ਮੋਰਿੰਡਾ ਨਿਵਾਸੀ ਮੌਜੂਦ ਸਨ|

Leave a Reply

Your email address will not be published. Required fields are marked *