ਮੋਰਿੰਡਾ ਵਿੱਚ ਹਥਿਆਰਬੰਦ ਲੁਟੇਰੇ ਨੇ ਦੁਕਾਨ ਮਾਲਕ ਨੂੰ ਜਖਮੀ ਕਰਕੇ ਨਕਦੀ ਲੁੱਟੀ


ਮੋਰਿੰਡਾ, 29 ਅਕਤੂਬਰ (ਸ.ਬ.) ਮੋਰਿੰਡਾ ਵਿੱਚ  27 ਅਕਤੂਬਰ ਦੀ ਰਾਤ ਨੂੰ ਸਾਢੇ 10 ਵਜੇ ਦੇ ਕਰੀਬ  ਕਾਈਨੋਰ ਰੋਡ ਤੇ ਸਥਿਤ ਅਰੋੜਾ ਡਿਪਾਰਟਮੈਂਟਲ ਸਟੋਰ ਨਾਮ ਦੀ ਇੱਕ ਦੁਕਾਨ ਵਿੱਚ ਇੱਕ ਅਣਪਛਾਤੇ          ਲੁਟੇਰੇ ਵਲੋਂ ਦੁਕਾਨ ਦੇ ਮਾਲਕ ਨੂੰ ਤੇਜਧਾਰ ਹਥਿਆਰ ਨਾਲ ਜਖਮੀ ਕਰਕੇ ਦੁਕਾਨ ਵਿੱਚੋਂ ਨਕਦੀ ਲੁੱਟ ਲਈ ਗਈ| ਪ੍ਰਾਪਤ ਜਾਣਕਾਰੀ ਅਨੁਸਾਰ  ਇੱਕ ਵਿਅਕਤੀ ਕਿਰਪਾਣ ਲੈ ਕੇ ਦੁਕਾਨ ਵਿੱਚ ਦਾਖਿਲ ਹੋਇਆ ਅਤੇ ਦੁਕਾਨ ਮਾਲਕ ਤੇ ਕਿਰਪਾਨ ਨਾਲ ਕਈ ਵਾਰ ਕਰਕੇ ਉਸ ਨੂ ੰ ਜਖਮੀ ਕਰ ਦਿਤਾ, ਫਿਰ  ਦੁਕਾਨ ਵਿੱਚ ਕੈਸ਼ ਕਾਊਂਟਰ ਕੋਲ  ਖੜੀ ਦੁਕਾਨਦਾਰ ਦੀ ਪਤਨੀ  ਨੂੰ ਕਿਰਪਾਨ ਨਾਲ ਡਰਾ ਕੇ ਗੱਲੇ ਵਿੱਚ ਪਈ ਰਕਮ ਲੈ ਕੇ ਫਰਾਰ ਹੋ ਗਿਆ| 
ਇਹ ਸਾਰੀ ਘਟਨਾਂ ਦੁਕਾਨ  ਅੰਦਰ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ| ਦੁਕਾਨ ਦੇ ਬਾਹਰ ਲਗੇ ਸੀ ਸੀ ਟੀ ਵੀ ਫੁਟੇਜ ਅਨੁਸਾਰ ਕਾਲੇ ਰੰਗ ਦੀ ਇਕ ਕਾਰ ਦੁਕਾਨ ਦੇ ਬਾਹਰ ਆ ਕੇ ਰੁਕੀ ਤੇ ਉਸ ਵਿਚੋਂ ਤਿੰਨ ਵਿਅਕਤੀ ਬਾਹਰ ਆਏ, ਜਿਹਨਾਂ ਵਿਚੋਂ ਇਕ ਵਿਅਕਤੀ ਹੱਥ ਵਿੱਚ ਕਿਰਪਾਨ ਲੈ ਕੇ ਦੁਕਾਨ ਅੰਦਰ ਚਲਾ ਗਿਆ| ਇਹ ਵਿਅਕਤੀ ਜਦੋਂ ਦੁਕਾਨ ਵਿਚੋਂ ਗਲੇ ਵਿੱਚ ਪਈ ਰਕਮ ਨੂ ੰਲੁੱਟ ਕੇ ਬਾਹਰ ਆਇਆ ਤਾਂ ਦੁਕਾਨਦਾਰ ਵੀ ਜਖਮੀ ਹਾਲਤ ਵਿਚ ਉਸਦੇ ਪਿਛੇ ਆਇਆ ਪਰ  ਲੁਟੇਰਾ ਅਤੇ ਉਸਦੇ ਦੋ ਸਾਥੀ  ਕਾਰ ਵਿੱਚ ਬੈਠ ਕੇ ਫਰਾਰ ਹੋ ਗਏ| 
ਸੰਪਰਕ ਕਰਨ ਤੇ ਮੋਰਿੰਡਾ ਦੇ ਥਾਣਾ ਸਦਰ ਦੇ ਐਸ ਐਚ ਓ ਸ੍ਰੀ ਵਿਜੈ ਕੁਮਾਰ ਨੇ ਲੁੱਟ ਦੀ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ 27 ਅਕਤੂਬਰ ਦੀ ਰਾਤ ਨੂੰ ਸਾਢੇ 10 ਵਜੇ ਦੇ ਕਰੀਬ ਕਾਈਨੋਰ ਰੋਡ ਤੇ ਸਥਿਤ ਇਸ ਦੁਕਾਨ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਫਰਾਰ ਹੋ ਗਏ|
ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਸੰਬੰਧੀ ਦੁਕਾਨਦਾਰ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *