ਮੋਰੱਕੋ ਤੋਂ 800 ਪ੍ਰਵਾਸੀਆਂ ਨੇ ਸਪੇਨ ਵਿੱਚ ਦਾਖਲ ਹੋਣ ਦਾ ਕੀਤਾ ਯਤਨ

ਮੈਡਰਿਡ, 2 ਜਨਵਰੀ (ਸ.ਬ.) ਸਪੇਨ ਦੇ ਉੱਤਰੀ ਅਫਰੀਕੀ ਖੇਤਰ ਕੁਏਟਾ ਵਿੱਚ ਮੋਰੱਕੋ ਤੋਂ ਘੱਟੋਂ-ਘੱਟ 800 ਪ੍ਰਵਾਸੀਆਂ ਨੇ ਸਰਹੱਦ ਪਾਰ ਕਰਕੇ ਸਪੇਨ ਜਾਣ ਦੀ ਕੋਸ਼ਿਸ਼ ਕੀਤੀ| ਹਾਲਾਂਕਿ ਇਸ ਵਿੱਚ ਵਧੇਰੇ ਲੋਕਾਂ ਨੂੰ ਅਸਫਲਤਾ ਮਿਲੀ| ਸਪੇਨ ਅਤੇ ਮੋਰੱਕੋ ਸਰਕਾਰ ਨੇ ਦੱਸਿਆ ਕਿ ਕਈ ਪ੍ਰਵਾਸੀ ਛੇ ਮੀਟਰ ਲੰਬੀਆਂ ਕੰਡਿਆਲੀਆਂ ਤਾਰਾਂ ਤੇ ਚੜ੍ਹ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਕਰੇਨ ਦੀ ਸਹਾਇਤਾ ਨਾਲ ਉਤਾਰਿਆ ਗਿਆ| ਇਹ ਨਜ਼ਾਰਾ ਇੱਕ ਟੀ. ਵੀ. ਚੈਨਲ ਤੇ ਵੀ ਦਿਖਾਇਆ ਗਿਆ| ਸਪੇਨ ਦੀ ਸਰਕਾਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਲਗਭਗ 1100 ਪ੍ਰਵਾਸੀ ਸਰਹੱਦ ਪਾਰ ਸਥਿਤ ਵਾੜ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਦੋ ਨੂੰ ਹੀ ਕੁਏਟਾ ਆਉਣ ਦੀ ਆਗਿਆ ਦਿੱਤੀ ਗਈ| ਦੋਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ| ਸਰਕਾਰ ਨੇ ਦੱਸਿਆ ਕਿ ਇਸ ਦੌਰਾਨ ਸਪੇਨ ਵਿੱਚ ਪੰਜ ਪੁਲੀਸ ਕਰਮਚਾਰੀ ਅਤੇ ਮੋਰੱਕੋ ਦੇ 50 ਨਾਗਰਿਕ ਜ਼ਖ਼ਮੀ ਹੋਏ ਹਨ| ਪ੍ਰਵਾਸੀਆਂ ਨੇ ਇਸ ਦੌਰਾਨ ਅਧਿਕਾਰੀਆਂ ਨਾਲ ਝੜਪਾਂ ਅਤੇ ਵਾੜੇ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਪੱਥਰ ਵੀ ਸੁੱਟੇ|

Leave a Reply

Your email address will not be published. Required fields are marked *