ਮੋਰੱਕੋ ਵਿਚ ਖੁਰਾਕ ਵੰਡ ਦੇ ਦੌਰਾਨ ਭਗਦੜ, 15 ਦੀ ਮੌਤ

ਰਾਬਤ, 20 ਨਵੰਬਰ (ਸ.ਬ.) ਮੋਰੱਕੋ ਦੇ ਦੱਖਣੀ ਸੂਬੇ ਐਸਾਊਰਾ ਵਿੱਚ ਖੁਰਾਕ ਵੰਡ ਦੌਰਾਨ ਮਚੀ ਭਗਦੜ ਵਿੱਚ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 5 ਜਖ਼ਮੀ ਹੋ ਗਏ| ਗ੍ਰਹਿ ਮੰਤਰਾਲਾ ਨੇ ਇਕ ਬਿਆਨ ਵਿੱਚ ਕਿਹਾ ਕਿ ਕਿੰਗ ਮੋਹਨਸ਼ਾ ਨੇ ਪੀੜਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਦੇਣ ਦੇ ਹੁਕਮ ਦਿੱਤੇ ਹਨ| ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ| ਕਿੰਗ ਨੇ ਪਿੱਛਲੇ ਮਹੀਨੇ ਹੀ ਗਰੀਬੀ ਨਾਲ ਲੜਣ ਵਿੱਚ ਅਸਫਲ ਰਹਿਣ ਤੇ ਸਿੱਖਿਆ, ਯੋਜਨਾ, ਘਰ ਅਤੇ ਸਵਾਸਥ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਸੀ|

Leave a Reply

Your email address will not be published. Required fields are marked *