ਮੋਸੁਲ ਤੋਂ ਰੌਜ਼ਾਨਾ 2000 ਇਰਾਕੀ ਹੋ ਰਹੇ ਹਨ ਬੇਘਰ

ਮੋਸੁਲ, 5 ਜਨਵਰੀ (ਸ.ਬ.) ਸੰਯੁਕਤ ਰਾਸ਼ਟਰ ਸੰਘ ਨੇ ਦੱਸਿਆ ਕਿ ਰੋਜ਼ਾਨਾ ਲਗਭਗ 2000 ਇਰਾਕੀ ਮੋਸੁਲ ਛੱਡ ਕੇ ਜਾ ਰਹੇ ਹਨ ਅਤੇ ਇਨ੍ਹਾਂ ਦੀ ਗਿਣਤੀ ਰੋਜ਼ ਵਧ ਰਹੀ ਹੈ| ਸੰਯੁਕਤ ਰਾਸ਼ਟਰ ਸੰਘ ਮੁਤਾਬਕ ਅਮਰੀਕਾ ਦੀ ਲੀਡਰਸ਼ਿਪ ਵਾਲੀ ਗਠਜੋੜ ਫੌਜ ਮੋਸੁਲ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦੇ ਚੁੰਗਲ ਵਿੱਚੋਂ ਆਜ਼ਾਦ ਕਰਾਉਣ ਲਈ ਲੜਾਈ ਦਾ ਅਗਲਾ ਪੜਾਅ ਸ਼ੁਰੂ ਕਰਨ ਵਾਲੀ ਹੈ, ਜਿਸ ਵਜ੍ਹਾ ਤੋਂ ਮੋਸੁਲ ਤੋਂ ਲਗਾਤਾਰ ਇਰਾਕੀ ਨਾਗਰਿਕ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਨੂੰ ਮਜਬੂਰ ਹਨ| ਕਈ ਹਫਤੇ ਤੱਕ ਚਲੀ ਲੜਾਈ ਤੋਂ ਬਾਅਦ ਇਰਾਕੀ ਫੌਜ ਮੋਸੁਲ ਦੇ ਪੂਰਬੀ ਦਿਸ਼ਾ ਟਿਗਰਿਸ ਨਦੀ ਤੱਕ ਪਹੁੰਚਣ ਵਿੱਚ ਸਫਲ ਰਹੀ ਸੀ|
ਅਮਰੀਕੀ ਗਠਜੋੜ ਵਾਲੀ ਇਰਾਕੀ ਫੌਜ ਅਕਤੂਬਰ ਵਿੱਚ ਆਈ. ਐਸ. ਨਾਲ ਸ਼ੁਰੂ ਹੋਈ ਲੜਾਈ ਤੋਂ ਬਾਅਦ ਮੋਸੁਲ ਦੇ ਇਕ ਚੌਥਾਈ ਹਿੱਸੇ ਤੇ ਕਬਜ਼ਾ ਕਰ ਚੁੱਕੀ ਹੈ ਪਰ ਇੱਥੇ ਆਸ ਦੇ ਉਲਟ ਪਾਣੀ ਅਤੇ ਖੁਰਾਕ ਪਦਾਰਥ ਦੀ ਭਾਰੀ ਕਮੀ ਹੋ ਗਈ ਹੈ ਫਿਰ ਕਈ ਵਸਨੀਕ ਹੁਣ ਤੱਕ ਇੱਥੇ ਰਹਿਣ ਨੂੰ ਮਜਬੂਰ ਹਨ| ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਮੁਤਾਬਕ ਹੁਣ ਤੱਕ ਕੁੱਲ 1,25,000 ਨਾਗਰਿਕ ਇੱਥੋਂ ਬੇਘਰ ਹੋ ਚੁੱਕੇ ਹਨ ਪਰ ਹੁਣ ਇੱਥੋਂ ਬੇਘਰ ਹੋਣ ਵਾਲੇ ਨਾਗਰਿਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ| ਬੀਤੇ ਕੁਝ ਦਿਨਾਂ ਵਿਚ ਰੋਜ਼ਾਨਾ 1600 ਨਾਗਰਿਕਾਂ ਦੇ ਮੁਕਾਬਲੇ ਹੁਣ ਇੱਥੋਂ ਰੋਜ਼ਾਨਾ ਲਗਭਗ 2000 ਨਾਗਰਿਕ ਇੱਥੋਂ ਬੇਘਰ ਹੋ ਰਹੇ ਹਨ|

Leave a Reply

Your email address will not be published. Required fields are marked *