ਮੋਹਨ ਸਿੰਘ ਰਾਨੀਮਾਜਰਾ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ

ਖਰੜ, 5 ਅਗਸਤ (ਸ਼ਮਿੰਦਰ ਸਿੰਘ) ਸ਼੍ਰੀ ਮੋਹਨ ਸਿੰਘ ਰਾਨੀਮਾਜਰਾ  ਅਖਿਲ ਰਾਸ਼ਟਰਵਾਦੀ ਪਾਰਟੀ ਛੱਡ ਕੇ ਬਸਪਾ ਵਿੱਚ ਸ਼ਾਮਿਲ ਹੋ ਗਏ ਹਨ| ਬਹੁਜਨ ਸਮਾਜ ਪਾਰਟੀ ਦੇ ਜੋਨ ਇੰਚਾਰਜ ਹਰਨੇਕ ਸਿੰਘ ਦੇਵਪੂਰੀ ਨੇ ਦੱਸਿਆ ਕਿ ਇਸ ਮੌਕੇ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ ਵਲੋਂ ਉਨ੍ਹਾਂ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ| 
ਜਿਕਰਯੋਗ ਹੈ ਕਿ ਮੋਹਨ ਸਿੰਘ ਨੇ 2009 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੰਬਲੀ ਚੋਣਾਂ ਵਿੱਚ 20,000 ਤੋਂ ਵੱਧ ਅਤੇ 2017 ਵਿੱਚ ਖਰੜ ਅਸੈਂਬਲੀ ਚੋਣਾਂ ਵਿੱਚ 8000 ਦੇ ਕਰੀਬ ਵੋਟਾਂ ਲਈਆਂ ਸਨ| ਇਸ ਮੌਕੇ ਸੁਰਿੰਦਰ ਪਾਲ ਸਿੰਘ ਸਹੋੜਾ (ਜਿਲਾ ਪ੍ਰਧਾਨ), ਪਰਮਿੰਦਰ ਸਿੰਘ ਵਿਧਾਨ ਸਭਾ (ਖਰੜ ਪ੍ਰਧਾਨ), ਗੁਲਜ਼ਾਰ ਸਿੰਘ ਬੜੋਦੀ (ਸੀਨਅਰ ਆਗੂ) ਅਤੇ ਹੋਰ ਆਗੂ ਹਾਜ਼ਿਰ ਸਨ|

Leave a Reply

Your email address will not be published. Required fields are marked *