ਮੋਹਾਲੀ ਜ਼ਿਲ੍ਹਾ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਵਿਰੁੱਧ 385 ਮੁਕੱਦਮੇ ਦਰਜ ਕਰਕੇ 493 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ : ਭੁੱਲਰ 

20ssp
ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਵੱਲੋਂ ਹੁਣ ਤੱਕ ਪਿੰਡ ਪੱਧਰ ਤੇ 70 ਤੋਂ ਵੱਧ ਪਬਲਿਕ ਮੀਟਿੰਗਾਂ ਕੀਤੀਆਂ 
ਐਸ.ਏ.ਐਸ.ਨਗਰ: 20 ਮਈ : ਮੋਹਾਲੀ ਪੁਲਿਸ ਨੇ ਪਿਛਲੇ ਤਿੰਨ ਸਾਲਾਂ ‘ਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਵੱਖ-ਵੱਖ ਥਾਣਿਆਂ ‘ਚ 385 ਮੁਕੱਦਮੇ ਦਰਜ ਕੀਤੇ ਅਤੇ 493 ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਅਫੀਮ, ਭੂੱਕੀ, ਹੈਰੋਇਨ, ਸਮੈਕ, ਚਰਸ, ਗਾਂਜਾ, ਕੋਕਿਨ, ਨਸ਼ੀਲਾ ਪਾਊਡਰ, ਨਸ਼ੀਲੇ ਟੀਕੇ ਅਤੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ।  ਇਸ ਗੱਲ ਦੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੰਢੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ  ਅਤੇ ਜ਼ਿਲ੍ਹਾ ਪੁਲਿਸ ਨੂੰ ਹੁਣ ਤੱਕ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਿਆਂ ਦੇ ਸੋਦਾਗਰਾਂ ਨੂੰ ਨੱਥ ਪਾਉਣ ਲਈ ਪੁਲਿਸ ਦਾ ਸਹਿਯੋਗ ਦੇਣ ਲਈ ਪਿੰਡ ਪੱਧਰ ਤੇ ਵੱਖ-ਵੱਖ ਥਾਵਾਂ ਤੇ 70 ਪਬਲਿਕ ਮੀਟਿੰਗਾਂ ਦਾ ਆਯੋਜਨ ਕੀਤਾ  ਜਾ ਚੁੱਕਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਮੁੱਖ ਮੰਤਰੀ ਪੰਜਾਬ, ਉਪ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਸ੍ਰੀ ਸੁਰੇਸ਼ ਕੁਮਾਰ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ‘ਚ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ ਮੁਹਿੰਮ ਵਿੰਢੀ ਹੋਈ ਹੈ। ਇਨ੍ਹਾਂ ਮੀਟਿੰਗਾਂ ਵਿੱਚ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਵੱਲੋਂ ਭਰਵਾਂ ਹੁੰਗਾਰਾਂ ਰਿਹਾ ਹੈ ਉਨ੍ਹਾਂ ਦੱਸਿਆ ਕਿ ਨਸ਼ੇ ਜਿਥੇ ਪਰਿਵਾਰ ਦੀ ਬਰਬਾਦੀ ਦਾ ਕਾਰਨ ਬਣਦੇ ਹਨ । ਉਥੇ ਆਰਥਿਕ ਮੰਦਹਾਲੀ ਲਈ ਵੀ ਪਰਿਵਾਰਾਂ ਨੂੰ ਮਜਬੂਰ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਵਿੰਢੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਹੁਣ ਤੱਕ 30 ਮੁਕਦਮੇ ਦਰਜ ਕੀਤੇ ਗਏ ਹਨ ਅਤੇ ਨਸ਼ਾ ਵੇਚਣ ਵਾਲੇ 46 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਪਾਸੋ 01 ਕੁਇੰਟਲ 59 ਕਿਲੋ 300  ਗ੍ਰਾਮ ਭੁੂੱਕੀ ਚੁਰਾ ਪੋਸਤ ਅਤੇ 298 ਗ੍ਰਾਮ ਹੈਰੋਇੰਨ, 18 ਗ੍ਰਾਮ ਸਮੈਕ, ਨਸ਼ੀਲੀ ਦਵਾਈ ਦੀਆਂ 140 ਸ਼ੀਸ਼ੀਆਂ, ਇੱਕ ਲੀਟਰ 500 ਮਿਲੀਲੀਟਰ ਨਸ਼ੀਲਾ ਤਰਲ ਪਦਾਰਥ, 45 ਗ੍ਰਾਮ ਨਸ਼ੀਲਾ ਪਾਊਡਰ, 03 ਕਿਲੋ 500 ਗ੍ਰਾਮ ਗਾਂਜਾ, 61 ਨਸ਼ੀਆਂ ਦੇ ਟੀਕੇ ਅਤੇ 9144 ਨਸ਼ੇ ਦੇ ਕੈਪਸੂਲ/ਗੋਲੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੌਰਾਨ ਅਧੀਨ ਧਾਰਾ 82, 83 ਸੀ.ਆਰ.ਪੀ.ਸੀ ਦੇ  05 ਅਤੇ ਅਧੀਨ ਧਾਰਾਂ 299 ਸੀ.ਆਰ.ਪੀ.ਸੀ ਦੇ 23 ਭਗੋੜਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਸਾਲ 2014 ਵਿੱਚ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ 207 ਮੁਕੱਦਮੇ ਦਰਜ ਕੀਤੇ ਗਏ ਅਤੇ ਨਸ਼ਾ ਵੇਚਣ ਵਾਲੇ 256 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸਾਲ 2015 ਵਿੱਚ 148 ਮੁਕੱਦਮੇ ਦਰਜ ਕੀਤੇ ਗਏ ਅਤੇ 191 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸਾਲ 2016 ਵਿੱਚ ਹੁਣ ਤੱਕ 30 ਮੁਕਦੱਮੇ ਦਰਜ ਕੀਤੇ ਗਏ ਅਤੇ 46 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ, ਉਤਰਾਖੰਡ, ਰਾਜਸਥਾਨ, ਚੰਡੀਗੜ੍ਹ, ਦਿੱਲੀ, ਵਿਹਾਰ, ਯੂ.ਪੀ., ਮੱਦ ਪ੍ਰਦੇਸ ਅਤੇ ਚਾਰ ਦੋਸ਼ੀ ਨਾਈਜੀਰੀਅਨ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਾਲ 2014 ਵਿੱਚ ਪੁਲਿਸ ਨੇ ਦੋਸ਼ੀਆਂ ਪਾਸੋ 21 ਕਿਲੋ 682 ਗ੍ਰਾਮ ਅਫੀਮ, 19 ਕੁਇੰਟਲ 20 ਕਿਲੋ 500 ਗ੍ਰਾਮ ਭੂੱਕੀ, 02 ਕਿਲੋ 137 ਗ੍ਰਾਮ ਹੈਰੋਇਨ ਅਤੇ 164 ਗ੍ਰਾਮ ਸਮੈਕ, 01 ਕੁਇੰਟਲ 50 ਕਿਲੋ 185 ਗ੍ਰਾਮ ਗਾਂਜਾ, 25 ਗ੍ਰਾਮ ਕੋਕਿੰਨ, 05 ਕਿਲੋ 600 ਗ੍ਰਾਮ ਭੱਗ ਅਤੇ ਸੁਲਫਾ , ਨਸ਼ੀਲਾ ਪਾਊਡਰ 03 ਕਿਲੋ 518 ਗ੍ਰਾਮ ਅਤੇ 01 ਲੱਖ 41 ਹਜ਼ਾਰ 310 ਨਸ਼ੀਲੇ ਕੈਪਸੂਲ ਅਤੇ 132 ਟੀਕੇ ਬ੍ਰਾਮਦ ਕੀਤੇ ਗਏ। ਸਾਲ 2015 ਵਿੱਚ ਅਫੀਮ 07 ਕਿਲੋ 565 ਗ੍ਰਾਮ, 06 ਕੁਇੰਟਲ 41 ਕਿਲੋ 600 ਗ੍ਰਾਮ ਭੁੱਕੀ, ਹੈਰੋਇਨ 662 ਗ੍ਰਾਮ, ਸਮੈਕ 107 ਗ੍ਰਾਮ, ਚਰਸ 767 ਗ੍ਰਾਮ, ਗਾਂਜਾ 24 ਕਿਲੋ 850 ਗ੍ਰਾਮ, ਸੁਲਫਾ 12 ਕਿਲੋ 320 ਗ੍ਰਾਮ, ਨਸ਼ੀਲਾ ਪਾਉਡਰ 01 ਕਿਲੋ 016 ਗ੍ਰਾਮ ਅਤੇ ਨਸ਼ੀਲੇ ਕੈਪਸੂਲ 33057 ਅਤੇ ਨਸ਼ੀਲੇ ਟੀਕੇ 171 ਬ੍ਰਾਮਦ ਕੀਤੇ ਗਏ। ਸਾਲ 2016 ਵਿੱਚ ਹੁਣ ਤੱਕ 01 ਕੁਇੰਟਲ 59 ਕਿਲੋ 300 ਗ੍ਰਾਮ ਭੁੱਕੀ, ਹੈਰੋਇਨ 298 ਗ੍ਰਾਮ, ਸਮੈਕ 18 ਗ੍ਰਾਮ, ਗਾਂਜਾ 3 ਕਿਲੋ 500 ਗ੍ਰਾਮ, ਨਸ਼ੀਲਾ ਪਾਊਡਰ 45 ਗ੍ਰਾਮ, ਨਸ਼ੀਲੇ ਕੈਪਸੂਲ 9144 ਅਤੇ 61 ਨਸ਼ੀਲੇ ਟੀਕੇ ਬ੍ਰਾਮਦ ਕੀਤੇ ਗਏ ਹਲ। ਸ੍ਰੀ ਭੁੱਲਰ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ  ਸਿੰਘ ਨਗਰ ਜ਼ਿਲ੍ਹੇ ਦੀ ਹੱਦ ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਨਾਲ ਲਗਦੀ ਹੈ ਇਸ ਲਈ ਐਸ.ਏ.ਐਸ.ਨਗਰ ਜ਼ਿਲ੍ਹੇ ਨੂੰ ਨਸ਼ੀਆਂ ਲਈ ਲਾਂਘੇ ਦੇ ਤੌਰ ਤੇ ਵਰਤਿਆ ਜਾਂਦਾ ਹੈ। ਪਰੰਤੂ ਪੁਿਲਸ ਪੁਰੀ ਮੁਸਤੈਦੀ ਨਾਲ ਕੰਮ ਕਰ ਰਹੀਂ ਹੈ ਅਤੇ ਨਸ਼ਿਆਂ ਦੇ ਸੋਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ।

Leave a Reply

Your email address will not be published. Required fields are marked *