ਮੋਹੀਆਲ ਸਭਾ ਮਨਾਏਗੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ

ਐਸ. ਏ. ਐਸ ਨਗਰ, 4 ਜੂਨ (ਸ.ਬ.) ਮੋਹੀਆਲ ਸਭਾ ਦੀ ਇੱਕ ਮੀਟਿੰਗ ਫੇਜ਼-3ਬੀ2 ਸਥਿਤ ਸ੍ਰੀ ਲਸ਼ਕਮੀ ਨਾਰਾਇਣ ਮੰਦਿਰ (ਸ੍ਰੀ ਹਨੁਮਾਨ ਮੰਦਿਰ) ਵਿੱਚ ਸਭਾ ਦੇ ਪ੍ਰਧਾਨ ਸ੍ਰੀ ਵੀ ਕੇ ਵੈਦ ਦੀ ਪ੍ਰਧਾਨਗੀ ਹੇਠ ਹੋਈ| ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੋਹੀਆਲ ਸਭਾ ਦਿੱਲੀ ਦੇ ਮੀਤ ਪ੍ਰਧਾਨ ਵਿਨੋਦ ਦੱਤ ਸ਼ਾਮਿਲ ਹੋਏ| ਮੀਟਿੰਗ ਦੇ ਦੌਰਾਨ ਪ੍ਰਧਾਨ ਵੀ ਕੇ ਵੈਦ ਨੇ ਸਭਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ | ਮੀਟਿੰਗ ਦੇ ਦੌਰਾਨ ਡੀ ਐਸ ਬਾਲੀ ਦਮਨ ਦੀ ਉਰਦੂ ਦੀ ਕਿਤਾਬ ਅਹਿਸਾਸੇ ਦਾਮਨ, ਆਰ ਟੀ ਮੋਹਨ ਦੀ ਕਿਤਾਬ ਅਫਗਾਨਿਸਤਾਨ ਰੀਵਿਜੀਟਡ ਅਤੇ ਮੇਜਰ ਜਨਰਲ ਰਿਟਾ. ਜੀ ਡੀ ਬਖਸ਼ੀ ਦੀ ਕਿਤਾਬ ਮਿਲਟ੍ਰੀ ਹਿਸਟਰੀ ਆਫ ਦਾ ਮੋਹੀਆਲ ਜਾਰੀ ਕੀਤੀਆਂ ਗਈਆਂ| ਇਸ ਮੌਕੇ ਰਿਟਾ. ਚੀਫ ਮੈਨੇਜਰ ਓ ਬੀ ਸੀ ਰਵੀ ਦੱਤ ਬਾਲੀ ਨੇ ਦੱਸਿਆ ਕਿ ਸਮਾਜ ਦੇ ਹਰ ਵਰਗ ਲਈ ਬੈਂਕਾਂ ਵੱਲੋਂ ਸਿੱਖਿਆ ਲੋਨ ਸਕੀਮ ਸ਼ੁਰੂ ਕੀਤੀ ਗਈ ਹੈ| ਮੀਟਿੰਗ ਵਿੱਚ ਸਭਾ ਦੇ ਮੈਂਬਰਾਂ ਵੱਲੋਂ ਆਪਣੇ ਆਪਣੇ ਵਿਚਾਰ ਰੱਖੇ ਗਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਮੋਹੀਆਲ ਬਿਰਾਦਰੀ ਨਾਲ ਸਬੰਧ ਰੱਖਦੇ ਸਨ| ਪੰਜਾਬ ਦੇ ਸਾਬਕਾ ਰਾਜਪਾਲ ਬੀ ਕੇ ਐਨ ਛਿੱਬੜ ਦੇ ਪੁੱਤਰ ਸੋਨੂੰ ਛਿਬੜ ਅਤੇ ਉਹਨਾਂ ਦੀ ਪਤਨੀ ਮੋਨਿਕਾ ਛਿੱਬੜ ਨੂੰ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ| ਨਾਲ ਹੀ ਕਿਤਾਬ ਅਫਗਾਨਿਸਤਾਨ ਰੀਵਿਜੀਟਡ ਦੇ ਲੇਖਕ ਆਰ ਟੀ ਮੋਹਨ, ਸ਼ਹਿਰ ਦੇ ਦੋ ਕੌਂਸਲਰ ਅਸ਼ੋਕ ਝਾਅ ਅਤੇ ਕੁਲਜੀਤ ਸਿੰਘ ਬੇਦੀ ਨੂੰ ਵੀ ਸਨਮਾਨਿਤ ਕੀਤਾ ਗਿਆ| ਇਸ ਮੌਕੇ ਆਈ ਟੀ ਓ ਜਗਮੋਹਨ ਵੈਦ ਅਤੇ ਆਰ ਕੇ ਛਿੱਬੜ ਨੇ ਟ੍ਰਾਈਸਿਟੀ ਵਿੱਚ ਮੋਹਿਯਾਲ ਸਭਾ ਨੂੰ ਮਜਬੂਤ ਕਰਨ ਲਈ ਸਭਾ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ|

Leave a Reply

Your email address will not be published. Required fields are marked *