ਮੌਲਵੀ ਨਾ ਹੋਣ ਕਾਰਨ ਅਮਰੀਕਾ ਵਿੱਚ ਰੋਕੀ ਗਈ ਮੌਤ ਦੀ ਸਜ਼ਾ

ਵਾਸ਼ਿੰਗਟਨ, 9 ਫਰਵਰੀ (ਸ.ਬ.) ਅਮਰੀਕਾ ਵਿੱਚ ਮੌਤ ਦੀ ਸਜ਼ਾ ਪਾ ਚੁੱਕੇ ਇਕ ਮੁਸਲਿਮ ਨੌਜਵਾਨ ਨੂੰ ਫਾਂਸੀ ਤੇ ਲਟਕਾਉਣ ਤੋਂ ਠੀਕ ਪਹਿਲਾਂ ਉਸ ਦੀ ਸਜ਼ਾ ਸਿਰਫ ਇਸ ਲਈ ਰੋਕ ਦਿੱਤੀ ਗਈ ਕਿਉਂਕਿ ਉਸ ਨੂੰ ਮੌਤ ਦੇ ਚੈਂਬਰ ਤੱਕ ਲੈ ਜਾਣ ਲਈ ਮੌਲਵੀ ਦੀ ਵਿਵਸਥਾ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ| ਮੌਤ ਦੀ ਸਜ਼ਾ ਤੇ ਰੋਕ ਲਗਾਉਣ ਵਾਲੀ ਫੈਡਰਲ ਅਦਾਲਤ ਨੇ ਫੈਸਲਾ ਦਿੱਤਾ ਕਿ ਮੁਸਲਿਮ ਨੌਜਵਾਨ ਦੇ ਸੰਵਿਧਾਨਕ ਅਧਿਕਾਰਾਂ ਦਾ ਘਾਣ ਹੋਇਆ| ਅਟਲਾਂਟਾ ਸਥਿਤ ਫੈਡਰਲ ਅਪੀਲੀ ਅਦਾਲਤ ਨੇ 42 ਸਾਲ ਡੋਮੀਨਿਕ ਰੇਅ ਦੀ ਮੌਤ ਦੀ ਸਜ਼ਾ ਤੇ ਇਕ ਰੋਕ ਲਗਾਈ| ਰੇਅ ਨੂੰ 1995 ਵਿੱਚ 15 ਸਾਲਾ ਲੜਕੀ ਨਾਲ ਬਲਾਤਕਾਰ ਅਤੇ ਹੱਤਿਆ ਲਈ ਸਜ਼ਾ ਦਿੱਤੀ ਜਾਣੀ ਸੀ| ਰੇਅ ਨੇ ਜੇਲ ਵਿੱਚ ਰਹਿਣ ਦੌਰਾਨ ਧਰਮ ਤਬਦੀਲ ਕਰ ਲਿਆ ਸੀ| ਜੱਜ ਨੇ ਕਿਹਾ ਕਿ ਸੂਬੇ ਨੇ ਇਸਾਈ ਕੈਦੀਆਂ ਦੀ ਜ਼ਰੂਰਤਾਂ ਦਾ ਪ੍ਰਬੰਧ ਕਰਨ ਲਈ ਸਜ਼ਾ ਦੇਣ ਵਾਲੇ ਕਮਰੇ ਵਿੱਚ ਇਕ ਈਸਾਈ ਪਾਦਰੀ ਦੀ ਵਿਵਸਥਾ ਕੀਤੀ ਹੈ, ਪਰ ਇਹੀ ਲਾਭ ਮੁਸਲਮਾਨ ਜਾਂ ਗੈਰ ਈਸਾਈਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ| ਅਮਰੀਕੀ ਸੰਵਿਧਾਨ ਦਾ ਪ੍ਰਥਮ ਸੋਧ ਅਧਿਕਾਰੀਆਂ ਨੂੰ ਇਕ ਧਰਮ ਦੇ ਉਪਰ ਦੂਜੇ ਧਰਮ ਨੂੰ ਪਹਿਲ ਦੇਣ ਤੋਂ ਰੋਕਦਾ ਹੈ ਅਤੇ ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ| ਫਾਂਸੀ ਕਰੀਬ ਆਉਣ ਤੇ ਜੇਲ ਵਿੱਚ ਮੁਸਲਿਮ ਬਣੇ ਰੇਅ ਨੇ ਚੈਂਬਰ ਤੱਕ ਲੈ ਜਾਣ ਦੇ ਲਈ ਇਮਾਮ ਦੀ ਵਿਵਸਥਾ ਕਰਨ ਦਾ ਹੱਕ ਮੰਗਿਆ ਜਿਸ ਨੂੰ ਪੂਰਾ ਨਾ ਕਰਨ ਤੇ ਉਨ੍ਹਾਂ ਦੇ ਵਕੀਲ ਨੇ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਜ਼ਾ ਤੇ ਰੋਕ ਹਾਸਲ ਕਰ ਲਈ|

Leave a Reply

Your email address will not be published. Required fields are marked *