ਮਜ਼ਦੂਰਾਂ ਦੇ ਉਪਰ ਡਿੱਗਿਆ ਸੀਮੇਂਟ ਨਾਲ ਭਰਿਆ ਕੰਟੇਨਰ, 3 ਵਿਅਕਤੀਆਂ ਦੀ ਮੌਤ

ਦੇਹਰਾਦੂਨ, 27 ਮਾਰਚ (ਸ.ਬ.) ਹਲਦਵਾਨੀ ਵਿੱਚ ਇਕ ਦਰਦਨਾਕ ਹਾਦਸਾ ਹੋ ਗਿਆ| ਸੀਮੈਂਟ ਨਾਲ ਭਰੇ ਕੰਟੇਨਰ ਹੇਠਾਂ ਦੱਬ ਕੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ| ਹਾਦਸਾ ਵਿਕਾਸ ਖੇਤਰ ਵਿੱਚ ਉਸਾਰੀ ਜਾ ਰਹੀ ਮਾਲ ਵਿੱਚ ਹੋਇਆ| ਤਿੰਨ ਮਜ਼ਦੂਰ ਉਥੇ ਹੀ ਕੰਮ ਕਰਦੇ ਸਨ| ਜਾਣਕਾਰੀ ਮੁਤਾਬਕ ਤਿੰਨੋਂ ਮ੍ਰਿਤਕ ਯੂ.ਪੀ ਦੇ ਲਖੀਮਪੁਰ ਖੀਰੀ ਜ਼ਿਲੇ ਦੇ ਰਹਿਣ ਵਾਲੇ ਸਨ|
ਮਾਲ ਨੂੰ ਚਾਰੋਂ ਪਾਸੇ ਤੋਂ ਕਵਰ ਕਰਨ ਲਈ ਨਿਰਮਾਣ ਚੱਲ ਰਿਹਾ ਹੈ| ਤਿੰਨੋਂ ਮਜ਼ਦੂਰ ਖਾਣਾ ਖਾਣ ਲਈ ਕੰਟੇਨਰ ਕੋਲ ਬੈਠੇ ਸਨ, ਉਦੋਂ ਇਹ ਹਾਦਸਾ ਹੋ ਗਿਆ| ਹਾਦਸੇ ਦੇ ਬਾਅਦ ਸੀ.ਓ ਕੋਤਵਾਲ ਸਮੇਤ ਪੁਲੀਸ ਫੋਰਸ ਨੇ ਮੌਕੇ ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਦੱਸਿਆ ਜਾ ਰਿਹਾ ਹੈ ਕਿ ਮਾਲ ਦਾ ਨਿਰਮਾਣ ਮਿਆਰ ਨੂੰ ਅਣਦੇਖੀ ਕਰਕੇ ਚੱਲ ਰਿਹਾ ਹੈ| ਪ੍ਰਸ਼ਾਸਨ ਵੀ ਇਸ ਤੇ ਕੁਝ ਨਹੀਂ ਬੋਲ ਰਿਹਾ ਹੈ|

Leave a Reply

Your email address will not be published. Required fields are marked *