ਮਜ਼ਦੂਰ ਜਥੇਬੰਦੀ ਵੱਲੋਂ ਧਰਨਾ

ਐਸ. ਏ. ਐਸ ਨਗਰ, 9 ਅਗਸਤ (ਸ.ਬ.)ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਅੱਜ ਸੀਟੂ, ਏਟਕ, ਕਿਸਾਨ ਸਭਾਵਾਂ ਤੇ ਮਜ਼ਦੂਰ ਜਥੇਬੰਦੀਆਂ ਦੇ ਸੈਂਕੜੇ ਸਾਥੀਆਂ ਨੇ ਡੀ. ਸੀ ਮੁਹਾਲੀ ਦੇ ਦਫਤਰ ਅੱਗੇ ਧਰਨਾ ਦਿੱਤਾ| ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਸਾਥੀਆਂ ਨੇ ਮੋਦੀ ਸਰਕਾਰ ਦੀ ਪਿਛਲੇ 4 ਸਾਲਾਂ ਦੀ ਕਾਰਗੁਜਾਰੀ ਦੀ ਵਿਆਖਿਆ ਕੀਤੀ ਅਤੇ ਨਰਿੰਦਰ ਮੋਦੀ ਵੱਲੋਂ 2014 ਦੀਆਂ ਪਾਰਲੀਮੈਂਟ ਚੋਣਾਂ ਸਮੇਂ ਕੀਤੇ ਗਏ ਇਕਰਾਰਾਂ ਬਾਰੇ ਪੁੱਛਿਆ| ਉਹਨਾਂ ਕਿਹਾ ਕਿ ਇਹ ਸਰਕਾਰ ਜਵਾਬ ਦੇਵੇ ਕੇ ਹਰੇਕ ਸਾਲ ਬੇਰੁਜ਼ਗਾਰਾਂ ਨੂੰ 2 ਕਰੋੜ ਨੌਕਰੀਆਂ ਦਾ ਕੀ ਬਣਿਆ| ਵਿਦੇਸ਼ਾਂ ਵਿੱਚੋਂ ਕਾਲਾ ਧੰਨ ਦੇਸ਼ ਵਿੱਚ ਵਾਪਿਸ ਲਿਆ ਕੇ ਹਰੇਕ ਨਾਗਰਿਕ ਦੇ ਖਾਤੇ ਵਿੱਚ 15 ਲੱਖ ਪਾਉਣ ਦਾ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਅਤੇ ਦੇਸ਼ ਵਿੱਚ ਬੈਂਕਾਂ ਦਾ ਅਰਬਾਂ ਰੁਪਏ ਲੈ ਕੇ ਵਿਦੇਸ਼ ਦੌੜ ਜਾਣ ਵਾਲੇ ਮੋਦੀਆਂ ਤੇ ਮਾਲਿਆਂ ਦਾ ਕੀ ਬਣਿਆ? ਇਹਨਾਂ ਗੱਲਾਂ ਦਾ ਜਵਾਬ ਮੋਦੀ ਸਰਕਾਰ ਨੂੰ 2019 ਦੀਆਂ ਚੋਣਾਂ ਵਿੱਚ ਦੇਣਾ ਹੀ ਪਵੇਗਾ, ਕਿਉਂਕਿ ਅੱਜ ਬੇਰੁਜ਼ਗਾਰੀ ਛੜਪੇ ਮਾਰ ਕੇ ਵੱਧ ਰਹੀ ਹੈ ਅਤੇ ਜਿਸ ਨਾਲ ਲੋਕ ਕਰਜੇ ਦੇ ਭਾਰ ਥੱਲੇ ਦੱਬ ਕੇ ਖੁਦਕੁਸ਼ੀਆਂ ਕਰ ਰਹੇ ਹਨ| ਮਹਿੰਗਾਈ ਨੇ ਆਮ ਲੋਕਾਂ ਜੀਵਨ ਦੁੱਭਰ ਕਰ ਦਿੱਤਾ ਹੈ| ਵਿਦਿਆ ਅਤੇ ਇਲਾਜ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਏਹਨ| ਵਿਖਾਵਾਕਾਰੀ ਰੋਹ ਭਰੇ ਨਾਹਰੇ ਲਾਉਂਦੇ ਹੋਏ ਜਲੂਸ ਦੀ ਸ਼ਕਲ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫਤਰ ਗ੍ਰਿਫਤਾਰੀ ਦੇਣ ਗਏ ਅਤੇ ਉਹ ਮੰਗ ਕਰ ਰਹੇ ਹਨ ਕਿ ਮੋਦੀ ਸਰਕਾਰ ਵਾਅਦੇ ਪੂਰੇ ਕਰ ਜਾਂ ਗੱਦੀ ਛੱਡੇ ਕਿਉਂਕਿ ਅੱਜ ਦੇ ਦਿਨ ਭਾਰਤੀਆਂ ਨੇ ਅੰਗ੍ਰੇਜ਼ ਹੁਕਮਰਾਨਾਂ ਨੂੰ ”ਭਾਰਤ ਛੱਡੋ” ਦਾ ਨਾਅਰਾ ਦਿੱਤਾ ਸੀ| ਉਹਨਾਂ ਨੂੰ ਆਖਿਰ ਭਾਰਤ ਛੱਡਣਾ ਹੀ ਪਿਆ ਸੀ| ਇਸ ਕਰਕੇ ਮੋਦੀ ਸਰਕਾਰ ਕੋਲ ਵੀ ਇਸ ਦੇ ਸਿਵਾਏ ਹੋਰ ਕੋਈ ਰਸਤਾ ਨਹੀਂ, ਉਹ ਜਾਂ ਤਾਂ 2014 ਵਿੱਚ ਜਨਤਾ ਕੀਤੇ ਵਾਅਦੇ ਪੂਰੇ ਕਰੇ ਜਾਂ ਗੱਦੀ ਛੱਡੇ|
ਇਸ ਧਰਨੇ ਨੂੰ ਦੇਵੀ ਦਿਆਲ ਸ਼ਰਮਾ, ਚੰਦਰ ਸ਼ੇਖਰ, ਬਲਵਿੰਦਰ ਸਿੰਘ ਜੜੌਤ, ਕੁਲਦੀਪ ਸਿੰਘ, ਪ੍ਰੀਤਮ ਸਿੰਘ ਹੁੰਦਲ, ਰਾਜ ਕੁਮਾਰ, ਸ਼ਿਆਮ ਲਾਲ, ਜਸਪਾਲ ਸਿੰਘ ਦੱਪਰ, ਬਲਬੀਰ ਸਿੰਘ ਮੁਸ਼ਾਫਿਰ, ਮਹਿੰਦਰ ਪਾਲ, ਮੁਹੰਮਦ ਸਹਿਨਾਜ਼ ਮੋਰਨੀ, ਵਿਨੋਦ ਕੁਮਾਰ, ਦਿਨੇਸ਼ ਪ੍ਰਸ਼ਾਦ, ਦਿਲਦਾਰ ਸਿੰਘ, ਬੈਜ ਨਾਥ, ਲਾਭ ਸਿੰਘ, ਭੁਪਿੰਦਰ ਸਿੰਘ ਅਤੇ ਸਤਿਆ ਬੀਰ ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *