ਮੰਗਲ ਤੋਂ ਨਾਸਾ ਦੇ ਰੋਵਰ ਨੇ ਭੇਜੀ ਪਹਿਲੀ ਹਾਈ ਡੈਫਿਨੇਸ਼ਨ ਵੀਡੀਓ
ਵਾਸ਼ਿੰਗਟਨ, 23 ਫਰਵਰੀ (ਸ.ਬ.) ਨਾਸਾ ਦੇ ਪਰਸੀਵੈਰੇਂਸ ਯਾਨ ਨੇ ਮੰਗਲ ਗ੍ਰਹਿ ਦੀ ਪਹਿਲੀ ਹਾਈ ਡੈਫਿਨੇਸ਼ਨ ਵੀਡੀਓ ਭੇਜੀ ਹੈ। ਨਾਸਾ ਵੱਲੋਂ ਜਾਰੀ ਤਿੰਨ ਮਿੰਟ ਦੀ ਵੀਡੀਓ ਨੂੰ ਪਰਸੀਵੈਰੇਂਸ ਰੋਵਰ ਨੇ ਲੈਂਡਿੰਗ ਦੇ ਸਮੇਂ ਲਿਆ ਸੀ। ਇਸ ਵਿੱਚ ਹਵਾਵਾਂ ਦੇ ਚੱਲਣ ਦੀ ਆਵਾਜ਼ ਵੀ ਸਾਫ਼ ਸੁਣਾਈ ਦੇ ਰਹੀ ਹੈ।
ਪਰਸੀਵੇਰੇਂਸ ਵਿੱਚ 25 ਕੈਮਰੇ ਤੇ ਦੋ ਮਾਈਕ੍ਰੋਫੋਨ ਲੱਗੇ ਹਨ। ਜੇ ਇਸ ਵਿੱਚ ਲੱਗੇ ਕੈਮਰੇ ਵਿੱਚ ਕੁਝ ਵਿਸ਼ੇਸ਼ ਦਿਖਾਈ ਦਿੰਦਾ ਹੈ ਤਾਂ ਮਿਸ਼ਨ ਕੰਟਰੋਲ ਰੋਬੋਟਿਕ ਆਰਮ ਦੀ ਮਦਦ ਨਾਲ ਨਮੂਨੇ ਇਕੱਠੇ ਕਰੇਗਾ।
ਨਾਸਾ ਵੱਲੋਂ ਜਾਰੀ ਵੀਡੀਓ ਵਿੱਚ ਪਰਸੀਵੈਰੇਂਸ ਰੋਵਰ ਲਾਲ ਤੇ ਸਫੈਦ ਰੰਗ ਦੇ ਪੈਰਾਸ਼ੂਟ ਦੇ ਸਹਾਰੇ ਸਤ੍ਹਾ ਉੱਤੇ ਉਤਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ 3 ਮਿੰਟ 25 ਸੈਕਿੰਡ ਦੀ ਹੈ। ਵੀਡੀਓ ਵਿੱਚ ਧੂਲ ਦੇ ਗੁਬਾਰ ਵਿਚਕਾਰ ਰੋਵਰ ਨੂੰ ਸਤ੍ਹਾ ਉੱਤੇ ਲੈਂਡ ਕਰਦਿਆਂ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਲਾਲ ਗ੍ਰਹਿ ਦੀ ਸਤ੍ਹਾ ਉੱਤੇ ਉਤਰਣ ਦੇ ਮਹਿਜ਼ 24 ਘੰਟੇ ਵਿੱਚ ਵੀ ਘੱਟ ਸਮੇਂ ਵਿੱਚ ਨਾਸਾ ਦੇ ਰੋਵਰ ਨੇ ਪਹਿਲੀ ਕਲਰ ਤਸਵੀਰ ਭੇਜੀ ਸੀ।