ਮੰਤਰੀ ਗ੍ਹਿਲੋਤ ਦੇ ਘਰ ਤੋਂ 100 ਕਰੋੜ ਦੀ ਟੈਕਸ ਚੋਰੀ ਦਾ ਹੋਇਆ ਖੁਲਾਸਾ

ਨਵੀਂ ਦਿੱਲੀ, 13 ਅਕਤੂਬਰ (ਸ.ਬ.) ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੇ ਘਰ ਆਮਦਨ ਕਰ ਵਿਭਾਗ ਨੇ ਇਕ ਵਾਰ ਫਿਰ ਛਾਪੇਮਾਰੀ ਕੀਤੀ, ਜਿਸ ਦੌਰਾਨ 100 ਕਰੋੜ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ| ਵਿਭਾਗ ਨੇ ਇਹ ਛਾਪੇਮਾਰੀ ਆਮਦਨ ਰਿਟਰਨ ਨੂੰ ਲੈ ਕੇ ਕੀਤੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਛਾਪੇਮਾਰੀ ਵਿੱਚ ਗਹਿਲੋਤ ਦੇ ਘਰ ਤੋਂ ਸਵਾ 2 ਕਰੋੜ ਦੇ ਗਹਿਣੇ ਬਰਾਮਦ ਹੋਏ ਹਨ| ਇਸਤੋਂ ਇਲਾਵਾ ਇਕ ਡ੍ਰਾਈਵਰ ਦੇ ਨਾਂ ਤੇ ਵੀ ਜਾਇਦਾਦ ਮਿਲੀ ਹੈ| ਆਮਦਨ ਕਰ ਵਿਭਾਗ ਨੇ ਗਹਿਲੋਤ ਦੇ 16 ਟਿਕਾਣਿਆਂ ਤੇ ਛਾਪੇਮਾਰੀ ਕੀਤੀ| ਅਧਿਕਾਰੀਆਂ ਅਨੁਸਾਰ ਦਿੱਲੀ ਦੇ ਮੰਤਰੀ ਖਿਲਾਫ ਜਾਰੀ ਟੈਕਸ ਚੋਰੀ ਦੀ ਜਾਂਚ ਦੇ ਸਬੰਧ ਵਿੱਚ ਇਹ ਛਾਪੇ ਮਾਰੇ ਜਾ ਰਹੇ ਹਨ|

Leave a Reply

Your email address will not be published. Required fields are marked *