ਮੰਤਰੀ ਵਲੋਂ ਮਹਿਲਾ ਸਿਖਿਆ ਅਧਿਕਾਰੀ ਨੂੰ ਬੇਇੱਜਤ ਕਰਨ ਦੀ ਨਿਖੇਧੀ

ਐਸ ਏ ਐਸ ਨਗਰ, 31 ਜਨਵਰੀ (ਸ.ਬ.) ਗਜਟਿਡ ਐਜੁਕੇਸ਼ਨਲ ਸਕੂਲ਼ ਸਰਵਿਸਿਸ ਐਸੋਸੀਏਸ਼ਨ (ਗੈਸਾ) ਦੇ ਪ੍ਰਧਾਨ ਹਰਪ੍ਰੀਤ ਸਿੰਘ ਖਾਲਸਾ, ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸ੍ਰਪਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਲੁਧਿਆਣਾ ਵਿਖੇ ਇਕ ਮੰਤਰੀ ਵਲੋਂ ਇੱਕ ਸਕੂਲ਼ ਪ੍ਰੋਗਰਾਮ ਵਿਚੋਂ ਮਹਿਲਾ ਜਿਲਾ ਸਿੱਖਿਆ ਅਫਸਰ ਨੂੰ ਬੇਇੱਜਤ ਕਰਕੇ ਬਾਹਰ ਕੱਢਣ ਦੀ ਕਾਰਵਾਈ ਦੀ ਨਿਖੇਧੀ ਕੀਤੀ ਗਈ|
ਇਸ ਮੌਕੇ ਮੰਗ ਕੀਤੀ ਗਈ ਕਿ ਸਬੰਧਿਤ ਮੰਤਰੀ ਖਿਲ਼ਾਫ ਕਰਵਾਈ ਕੀਤੀ ਜਾਵੇ| ਇਸ ਮੌਕੇ ਦੀਪਇੰਦਰ ਸਿੰਘ ਖੈਰਾ, ਰਵਿੰਦਰਪਾਲ ਸਿੰਘ ਚਹਿਲ, ਇਕਬਾਲ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਜਸਵੀਰ ਸਿੰਘ ਗੋਸਲ, ਸੁਖਦੇਵ ਲਾਲ ਬੱਬਰ, ਅਮਰੀਕ ਸਿੰਘ, ਲੋਕੇਸ਼ ਸ਼ਰਮਾ, ਡਾ. ਭੁਪਿੰਦਰ ਪਾਲ ਸਿੰਘ, ਦਲਜੀਤ ਸਿੰਘ, ਚਰਨਦਾਸ, ਗੁਰਪ੍ਰੀਤ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *