ਮੰਦਰ ਦੀ ਛੱਤ ਉਪਰ ਉਗਿਆ ਸਰਕੰਡਾ

ਐਸ ਏ ਐਸ ਨਗਰ, 7 ਜੁਲਾਈ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਸਥਿਤ ਰਾਧਾ ਕ੍ਰਿਸ਼ਨ ਮੰਦਰ ਦੀ ਛੱਤ ਉਪਰ ਕਾਫੀ ਸਰਕੰਡਾ ਉਗਿਆ ਹੋਇਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਮੰਦਰ ਦੀ ਛੱਤ ਉਪਰ ਉਗੇ ਸਰਕੰਡੇ ਕਾਰਨ ਮੱਛਰ ਅਤੇ ਕਈ ਕਿਸਮਾਂ ਦੇ ਜੀਵ ਜੰਤੂ ਵੀ ਪੈਦਾ ਹੋ ਗਏ ਹਨ ਜਿਹਨਾਂ ਕਾਰਨ ਕਦੇ ਵੀ ਬਿਮਾਰੀ ਫੈਲ ਸਕਦੀ ਹੈ| ਉਹਨਾਂ ਕਿਹਾ ਕਿ ਇਸ ਮੰਦਰ ਦੀ ਛੱਤ ਦੀ ਸਫਾਈ ਕਰਨ ਸਬੰਧੀ ਮੰਦਰ ਦੇ ਪ੍ਰਬੰਧਕਾਂ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ| ਉਹਨਾ ਮੰਗ ਕੀਤੀ ਕਿ ਮੰਦਰ ਦੀ ਛੱਤ ਉਪਰ ਉਗਿਆ ਸਰਕੰਡਾ ਸਾਫ ਕਰਵਾਇਆ ਜਾਵੇ|
ਇਸ ਸਬੰਧੀ ਜਦੋਂ ਰਾਧਾ ਕ੍ਰਿਸ਼ਨ ਮੰਦਰ ਦੇ ਪ੍ਰਧਾਨ ਸ੍ਰੀ ਪਵਨ ਸ਼ਰਮਾ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮੰਦਰ ਦੀ ਛੱਤ ਉਪਰ ਉਗੇ ਸਰਕੰਡੇ ਨੂੰ ਜਲਦੀ ਹੀ ਸਾਫ ਕਰਵਾ ਦਿੱਤਾ ਜਾਵੇਗਾ|

Leave a Reply

Your email address will not be published. Required fields are marked *