ਮੰਦਰ ਦੇ ਨਾਲ ਲੱਗਦੀ ਖਾਲੀ ਥਾਂ ਤੇ ਪੇਵਰ ਬਲਾਕ ਲਗਾਉਣ ਦਾ ਕੰਮ ਮੁੰਕਮਲ

ਐਸ.ਏ.ਐਸ.ਨਗਰ, 23 ਜੁਲਾਈ (ਸ.ਬ.) ਸ਼ਾਹੀਮਾਜਰਾ ਦੇ ਸਨਾਤਨ ਧਰਮ ਸ਼ਿਵ ਅਤੇ ਵਿਸ਼ਵਕਰਮਾ ਮੰਦਰ ਦੇ ਨਾਲ ਲੱਗਦੀ ਖਾਲੀ ਥਾਂ ਤੇ ਪੇਵਰ ਬਲਾਕ ਲਗਾਉਣ ਦਾ ਕੰਮ ਮੁੰਕਮਲ ਹੋ ਗਿਆ ਹੈ| 
ਇਸ ਸੰਬਧੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਦੱਸਿਆ ਕਿ ਪੇਵਰ ਬਲਾਕ ਲਗਾਉਣ ਦੇ ਇਸ ਕੰਮ ਤੇ ਲੱਗਭੱਗ 6 ਲੱਖ ਰੁਪਏ ਦਾ ਖਰਚਾ ਆਇਆ ਹੈ ਅਤੇ ਇਸ ਨਾਲ ਹੁਣ ਮੰਦਰ ਵਿੱਚ ਹੋਣ ਵਾਲੇ ਸਮਾਗਮਾਂ ਲਈ ਥਾਂ ਦੀ ਘਾਟ ਪੂਰੀ ਹੋ ਜਾਵੇਗੀ|
ਇਸ ਮੌਕੇ ਮੰਦਰ ਦੇ ਪ੍ਰਧਾਨ ਰਾਮ ਕੁਮਾਰ ਸ਼ਰਮਾ, ਹਰਸ਼ ਪਾਹੁਜਾ ਅਤੇ ਜਗਦੀਸ਼ ਪਾਸਵਾਨ ਹਾਜਿਰ ਸਨ|

Leave a Reply

Your email address will not be published. Required fields are marked *