ਮੰਦਰ ਵਿੱਚ ਪੂਜਾ ਦੌਰਾਨ ਡਿੱਗਣ ਨਾਲ ਸ਼ਸ਼ੀ ਥਰੂਰ ਜ਼ਖਮੀ

ਤਿਰੁਅਨੰਤਪੁਰਮ, 15 ਅਪ੍ਰੈਲ (ਸ.ਬ.) ਕਾਂਗਰਸ ਨੇਤਾ ਅਤੇ ਤਿਰੁਅਨੰਤਪੁਰਮ ਸੰਸਦੀ ਖੇਤਰ ਤੋਂ ਪਾਰਟੀ ਦੇ ਉਮੀਦਵਾਰ ਸ਼ਸ਼ੀ ਥਰੂਰ ਅੱਜ ਇਕ ਮੰਦਰ ਵਿੱਚ ਪੂਜਾ ਦੌਰਾਨ ਡਿੱਗ ਗਏ ਅਤੇ ਜ਼ਖਮੀ ਹੋ ਗਏ| ਸ਼੍ਰੀ ਥਰੂਰ ਨੂੰ ਸਿਰ ਤੇ ਸੱਟ ਲੱਗੀ ਹੈ, ਜਿਸ ਕਾਰਨ ਉਨ੍ਹਾਂ ਨੂੰ 6 ਟਾਂਕੇ ਲਗਾਏ ਗਏ ਹਨ| ਡਾਕਟਰਾਂ ਨੇ ਉਨ੍ਹਾਂ ਦੀ ਸਥਿਤੀ ਖਤਰੇ ਤੋਂ ਬਾਹਰ ਦੱਸੀ ਹੈ|
ਪ੍ਰਾਪਤ ਖਬਰ ਅਨੁਸਾਰ ਸੱਟ ਲੱਗਣ ਤੋਂ ਬਾਅਦ ਸ਼੍ਰੀ ਥਰੂਰ ਨੇ ਅੱਜ ਆਪਣੀ ਚੋਣ ਰੈਲੀ ਰੱਦ ਕਰ ਦਿੱਤੀ| ਇਹ ਘਟਨਾ ਉਸ ਸਮੇਂ ਹੋਈ ਜਦੋਂ ਸ਼੍ਰੀ ਥਰੂਰ ਥਮਪਨੂਰ ਵਿੱਚ ਗਾਂਧਾਰੀ ਅੰਮਨ ਕੋਵਿਲ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਇਕ ਤਰਾਜੂ ਤੇ ਬੈਠੇ| ਸ਼੍ਰੀ ਥਰੂਰ ਜਿਸ ਤਰਾਜੂ ਤੇ ਬੈਠੇ ਸਨ, ਉਹ ਟੁੱਟ ਗਿਆ ਅਤੇ ਉਹ ਡਿੱਗ ਗਏ| ਸਾਬਕਾ ਮੰਤਰੀ ਦੇ ਸਿਰ ਅਤੇ ਪੈਰ ਵਿੱਚ ਸੱਟ ਲੱਗੀ| ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ| ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਸਿਰ ਤੇ 6 ਟਾਂਕੇ ਲੱਗੇ ਹਨ| ਸ਼੍ਰੀ ਥਰੂਰ ਤਿਰੁਅਨੰਤਪੁਰਮ ਤੋਂ 2 ਵਾਰ ਸੰਸਦ ਮੈਂਬਰ ਚੁਣੇ ਜਾ ਚੁਕੇ ਹਨ|

Leave a Reply

Your email address will not be published. Required fields are marked *