ਮੰਦਸੌਰ ਜਾ ਰਹੇ ਰਾਹੁਲ ਗਾਂਧੀ ਨੂੰ ਪੁਲੀਸ ਨੇ ਲਿਆ ਹਿਰਾਸਤ ਵਿੱਚ

ਮੰਦਸੌਰ, 8 ਜੂਨ (ਸ.ਬ.) ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਪੁਲੀਸ ਫਾਇਰਿੰਗ ਵਿੱਚ ਪੰਜ ਕਿਸਾਨਾਂ ਦੀ ਮੌਤ ਹੋਣ ਤੋਂ ਬਾਅਦ ਲੋਕਾਂ ਦਾ ਗੁੱਸਾ ਉਬਾਲ ਤੇ ਹੈ| ਰਾਹੁਲ ਗਾਂਧੀ ਅੱਜ ਮੰਦਸੌਰ ਦੇ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਨਿਕਲੇ| ਉਹ ਰਾਜਸਥਾਨ-ਮੱਧ  ਪ੍ਰਦੇਸ਼ ਸੀਮਾ ਸਥਿਤ ਨਿਮੋੜਾ ਤੋਂ ਆਪਣੀ ਸਕਿਊਰਟੀ ਨੂੰ ਚਕਮਾ ਦੇ ਕੇ ਬਾਇਕ ਤੇ ਸਵਾਰ ਹੋ ਕੇ ਨਿਕਲ ਗਏ| ਰਸਤੇ ਵਿੱਚ ਉਨ੍ਹਾਂ ਨੂੰ ਮੱਧ  ਪ੍ਰਦੇਸ਼ ਦੀ ਪੁਲੀਸ ਨੇ ਰੋਕ ਲਿਆ, ਤਾਂ ਰਾਹੁਲ ਪੈਦਲ ਯਾਤਰਾ ਕਰਨ ਲੱਗੇ| ਮੱਧ ਪ੍ਰਦੇਸ਼ ਪੁਲੀਸ ਨੇ ਰਾਹੁਲ ਗਾਂਧੀ ਨੂੰ ਹਿਫਾਜ਼ਤ ਦੇ ਤੌਰ ਤੇ ਹਿਰਾਸਤ ਵਿੱਚ ਲੈ ਲਿਆ ਅਤੇ ਅਸਥਾਈ ਜੇਲ ਵਿੱਚ ਲਿਜਾਇਆ ਗਿਆ| ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਵਪਾਰੀਆਂ ਦੀ ਸਰਕਾਰ ਹੈ| ਕਿਸਾਨਾਂ ਨੂੰ ਇਹ ਗੋਲੀ ਦਿੰਦੀ ਹੈ| ਇਸ ਤੋਂ ਪਹਿਲਾਂ ਉਨ੍ਹਾਂ ਨੂੰ ਰੋਕਣ ਲਈ ਰਾਜਸਥਾਨ-ਮੱਧ ਪ੍ਰਦੇਸ਼ ਬਾਰਡਰ ਸਥਿਤ ਨਯਾਗਾਂਵ ਵਿੱਚ 500 ਤੋਂ ਜ਼ਿਆਦਾ ਸੁਰੱਖਿਆ ਫੋਰਸ ਮੌਜੂਦ ਸੀ | ਇਹ ਹੀ ਨਹੀਂ ਰਾਹੁਲ ਲਈ ਵਿਕਰਮ ਸੀਮੇਂਟ ਰੈਸਟ ਹਾਊਸ ਨੂੰ ਅਸਥਾਈ ਜੇਲ ਵਿੱਚ ਬਦਲ ਦਿੱਤਾ ਗਿਆ|

Leave a Reply

Your email address will not be published. Required fields are marked *