ਮੰਦਸੌਰ ਹਿੰਸਾ: ਅੱਗ ਲਗਾਉਣ ਲਈ ਭੜਕਾਉਣ ਵਾਲੀ ਕਾਂਗਰਸ ਵਿਧਾਇਕਾ ਤੇ ਕੇਸ ਦਰਜ

ਮੰਦਸੌਰ, 13 ਜੂਨ (ਸ.ਬ.) ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਭੜਕਾਊ ਬਿਆਨ ਦੇਣ ਦੇ ਮਾਮਲੇ ਵਿੱਚ ਕਾਂਗਰਸ ਦੀ ਵਿਧਾਇਕ ਸ਼ਕੁੰਤਲਾ ਖਟੀਕ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ| ਸ਼ਕੁੰਤਲਾ ਤੇ ਕੇਰਾਰਾ ਪੁਲੀਸ ਸਟੇਸ਼ਨ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ| ਇਸ ਸਮੇਂ ਵਿੱਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸ਼ਕੁੰਤਲਾ ਖਟੀਕ ਦੀ ਜਲਦ ਹੀ ਗ੍ਰਿਫਤਾਰੀ ਹੋ ਸਕਦੀ ਹੈ|
ਸ਼ਕੁੰਤਲਾ ਖਟੀਕ ਤੇ ਕਿਸਾਨਾਂ ਨੂੰ ਹਿੰਸਾ ਦੇ ਲਈ ਉਕਸਾਉਣ ਅਤੇ ਪੁਲੀਸ ਸਟੇਸ਼ਨ ਵਿੱਚ ਅੱਗ ਲਗਾਉਣ ਦੇ ਦੋਸ਼ ਹਨ| ਸ਼ਕੁੰਤਲਾ ਖਟੀਕ ਤੇ ਜਿਹੜੇ ਦੋਸ਼ ਲੱਗੇ ਹਨ, ਉਹ ਸਾਰੇ ਗੈਰ-ਜ਼ਮਾਨਤੀ ਹਨ|
ਹਾਲਾਂਕਿ ਸ਼ਕੁੰਤਲਾ ਖਟੀਕ ਨੇ ਆਪਣੇ Tੁੱਪਰ ਲੱਗੇ ਦੋਸ਼ਾਂ ਤੇ ਸਫਾਈ ਦਿੰਦਿਆਂ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ|
ਸ਼ਕੁੰਤਲਾ ਖਟੀਕ ਦੇ ਵਾਇਰਲ ਹੋ ਰਹੇ ਵੀਡੀਓ ਤੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਮੈਂ ਪੁਲੀਸ ਨੂੰ ਦੱਸਿਆ ਕਿ ਜੇਕਰ ਉਹ ਔਰਤਾਂ ਦੀ ਸੁਰੱਖਿਆ ਯਕੀਨੀ ਨਹੀਂ ਕਰ ਰਹੇ ਹਨ ਤਾਂ ਉਹ ਪੁਲੀਸ ਸਟੇਸ਼ਨ ਵਿੱਚ ਕਿਉਂ ਬੈਠੇ ਹਨ, ਇਸ ਨੂੰ ਅੱਗ ਲਗਾ ਦਿਓ|

Leave a Reply

Your email address will not be published. Required fields are marked *