ਮੰਦਿਰ ਵਿਖੇ 25 ਫੁਟ ਉੱਚਾ ਗੁਬੰਦ ਲਗਾਇਆ

ਐਸ. ਏ. ਐਸ. ਨਗਰ, 8 ਫਰਵਰੀ (ਸ.ਬ.) ਬਾਬਾ ਬਾਲ ਭਾਰਤੀ ਸ਼ਿਵ ਮੰਦਿਰ ਮਟੌਰ ਵਿਚ ਨਵਗ੍ਰਹਿ ਮੰਦਿਰ ਦੀ ਉਸਾਰੀ ਮੌਕੇ ਅੱਜ ਫਾਈਬਰ ਗਲਾਸ ਦਾ 25 ਫੁੱਟ ਉੱਚਾ ਗੁਬੰਦ ਰੱਖਿਆ ਗਿਆ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਇਸ ਗੁਬੰਦ ਉਪਰ 2 ਲੱਖ 60 ਹਜਾਰ ਰੁਪਏ ਖਰਚਾ ਆਇਆ ਹੈ| ਇਸ ਮੌਕੇ ਪ੍ਰਧਾਨ ਅਮਰੀਕ ਸਿੰਘ, ਬਾਲ ਕ੍ਰਿਸ਼ਨ, ਕੁਲਦੀਪ ਚੰਦ, ਰਮੇਸ਼ਵਰ ਸੂਦ, ਬਹਾਦਰ ਸਿੰਘ, ਨਰਿੰਦਰ ਬਾਤਿਸ਼, ਗੁਰਬਖਸ਼ ਸਿੰਘ, ਸਰੂਪ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *