ਮੰਨਤ ਨੂਰ ਦਾ ‘ਪਟਿਆਲਾ ਸ਼ਾਹੀ ਸੂਟ ਮੈਨੂੰ ਜਚਦਾ ਹੈ ਵਾਲਾ’ ਦਾ ਟਰੈਕ ਲੋਕ ਅਰਪਣ

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਗਾਇਕਾ ਮੰਨਤ ਨੂਰ ਦਾ ਸਿੰਗਲ ਟਰੈਕ ‘ਪਟਿਆਲਾ ਸ਼ਾਹੀ ਸੂਟ ਮੈਨੂੰ ਜਚਦਾ ਹੈ ਵਾਲਾ’ ਲੋਕ ਅਰਪਣ ਕੀਤਾ ਗਿਆ| ਡੈਡੀ ਮੋਹਨ ਰਿਕਾਰਡਜ਼ ਕੰਪਨੀ ਵੱਲੋਂ ਰਿਕਾਰਡ ਕੀਤੀ ਇਸ ਗਾਣੇ ਦੇ ਪ੍ਰੋਡੀਊਸਰ ਪਵਿੱਤਰ ਪਿੱਤਾ  ਹਨ ਅਤੇ ਸੰਗੀਤ ਆਰ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੇ| ਇਸ ਦੀ ਵੀਡੀਓ ਸਕਾਈ ਮੀਡੀਆ ਵੱਲੋਂ ਤਿਆਰ ਕੀਤੀ ਗਈ ਹੈ| ਮੰਨਤ ਨੂਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਸ ਦੇ ਦੋ ਟਰੈਕ ‘ਨਚਣਾ ਸਾਰੀ ਰਾਤ’ ਅਤੇ ਸ਼ੌਕੀਨ ਜੱਟੀ ਲੋਕ ਅਰਪਣ ਕੀਤੇ ਜਾ ਚੁੱਕੇ ਹਨ|  ਉਨ੍ਹਾਂ ਕਿਹਾ ਕਿ ਭਾਵੇਂ ਉਹ ਜੰਮੂ ਅਤੇ ਕਸ਼ਮੀਰ ਦੇ ਰਹਿਣ ਵਾਲੀ ਹੈ ਪਰ ਉਸ ਨੂੰ ਪੰਜਾਬੀ ਗਾਇਕੀ ਨਾਲ ਬੇਹੱਦ ਪਿਆਰ ਹੈ ਅਤੇ ਉਸ ਦੀ ਮਾਂ ਬੋਲੀ ਭਾਵੇਂ ਉਰਦੂ ਹੈ ਪਰ ਪੰਜਾਬੀ ਦੇ ਉਚਾਰਣ ਵਿੱਚ ਉਸ ਨੂੰ ਮੁਸ਼ਕਲ ਨਹੀਂ ਆਉਂਦੀ ਅਤੇ ਸ਼ਬਦ ਦਾ ਮਤਲਬ ਸਮਝਕੇ ਉਸ ਤੇ ਸਖ਼ਤ ਮਿਹਨਤ ਕਰਦੀ ਹਾਂ|

Leave a Reply

Your email address will not be published. Required fields are marked *