ਮੱਕੜੀਆਂ ਤੋਂ ਛੁਟਕਾਰਾ ਪਾਉਣ ਦੇ ਚੱਕਰ ਵਿੱਚ ਇਕ ਵਿਅਕਤੀ ਨੇ ਸਾੜ ਦਿੱਤਾ ਸਾਰਾ ਘਰ

ਐਰੀਜੋਨਾ,18 ਅਕਤੂਬਰ (ਸ.ਬ.) ਕੀੜੀਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ ਪਰ ਅਮਰੀਕਾ ਵਿੱਚ ਇਕ ਵਿਅਕਤੀ ਨੂੰ ਮੱਕੜੀਆਂ ਤੋਂ ਛੁਟਕਾਰਾ ਪਾਉਣ ਦੇ ਚੱਕਰ ਵਿੱਚ ਆਪਣੇ ਘਰ ਤੋਂ ਹੀ ਹੱਥ ਧੋਣਾ ਪਿਆ| ਇਹ ਘਟਨਾ ਅਮਰੀਕਾ ਦੇ ਐਰੀਜੋਨਾ ਦੀ ਹੈ ਜਿੱਥੇ ਇਕ ਵਿਅਕਤੀ ਆਪਣੇ ਘਰ ਤੋਂ ਮੱਕੜੀਆਂ ਨੂੰ ਬਲੋਟਾਰਚ ਦੀ ਮਦਦ ਨਾਲ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸ ਚੱਕਰ ਵਿੱਚ ਉਸ ਨੇ ਆਪਣੇ ਘਰ ਵਿੱਚ ਹੀ ਅੱਗ ਲਗਾ ਦਿੱਤੀ| ਅਧਿਕਾਰੀਆਂ ਮੁਤਾਬਕ ਉਨ੍ਹਾਂ ਕੋਲ ਇਕ ਰਿਪੋਰਟ ਆਈ ਕਿ ਐਰੀਜੋਨਾ ਵਿੱਚ ਇਕ ਘਰ ਵਿੱਚੋਂ ਅੱਗ ਦੀਆਂ ਲਪਟਾਂ ਅਤੇ ਧੂੰਆ ਆ ਰਿਹਾ ਹੈ ਕਿਉਂਕਿ ਉਥੇ ਇਕ ਵਿਅਕਤੀ ਨੇ ਬਲੋਟਾਰਚ ਦੀ ਮਦਦ ਨਾਲ ਆਪਣੇ ਘਰ ਵਿੱਚ ਲੱਗੇ ਮਕੜੀ ਦੇ ਜਾਲਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ| ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਜਦੋਂ ਉਹ ਘਟਨਾ ਵਾਲੀ ਥਾਂ ਤੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਬਜੁਰਗ ਮਹਿਲਾ ਨੂੰ ਉਸ ਦੇ ਬੇਟੇ ਅਤੇ ਗੁਆਂਡੀਆਂ ਦੀ ਮਦਦ ਨਾਲ ਉਸ ਸੜਦੇ ਹੋਏ ਘਰ ਵਿੱਚੋਂ ਕੱਢਿਆ ਗਿਆ|
ਉਸ ਮਹਿਲਾ ਨੂੰ ਅੱਗ ਵਿੱਚੋਂ ਬਾਹਰ ਕੱਢਣ ਦੌਰਾਨ ਹੱਲਕੀਆਂ ਸੱਟਾਂ ਵੀ ਆਈਆਂ| ਉਸ ਵਿਅਕਤੀ ਦਾ ਘਰ ਇੱਕ ਮੋਬਾਇਲ ਹੋਮ ਸੀ ਜਿਸ ਨੂੰ ਆਸਾਨੀ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕੀਤਾ ਜਾ ਸਕਦਾ ਹੈ| ਘਰ ਵਿੱਚ ਲੱਗੀ ਅੱਗ ਉਤੇ ਕਾਬੂ ਪਾਉਣ ਵਿੱਚ 23 ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਕਰੀਬ 11 ਮਿੰਟ ਲੱਗੇ| ਬੁੱਢੀ ਮਹਿਲਾ ਤੋਂ ਇਲਾਵਾ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਆਈ| ਅਧਿਕਾਰੀਆਂ ਨੇ ਕਿਹਾ ਕਿ ਇਸ ਅੱਗ ਨਾਲ ਘਰ ਨੂੰ ਕਿੰਨਾ ਨੁਕਸਾਨ ਹੋਇਆ ਹੈ ਉਸ ਦੀ ਜਾਂਚ ਕੀਤੀ ਜਾਵੇਗੀ| ਅੱਗ ਲੱਗਣ ਕਾਰਨ ਪ੍ਰਭਾਵਿਤ ਹੋਏ ਇਨ੍ਹਾਂ ਦੋਵਾਂ ਲੋਕਾਂ ਦੀ ਮਦਦ ਰੈਡ ਕਰਾਸ ਕਰ ਰਿਹਾ ਹੈ|

Leave a Reply

Your email address will not be published. Required fields are marked *