ਮੱਕੜ ਪੂਰੇ ਸਿੱਖ ਪੰਥ ਤੋਂ ਮਾਫੀ ਮੰਗੇ : ਹਰਦੀਪ ਸਿੰਘ

ਐਸ ਏ ਐਸ ਨਗਰ, 6 ਸਤੰਬਰ (ਸ.ਬ.) ਸ਼੍ਰੋਮਣੀ ਕਮੇਟੀ ਮਂੈਬਰ ਭਾਈ ਹਰਦੀਪ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੂੰ ਪੂਰੇ ਸਿੱਖ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ|
ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਸ੍ਰ. ਅਵਤਾਰ ਸਿੰਘ ਮੱਕੜ ਨੇ ਖੁਦ ਮੰਨਿਆ ਹੈ, ਕਿ ਡੇਰਾ ਸਿਰਸਾ ਦੇ ਬਾਬੇ ਨੂੰ ਮਾਫ ਕਰਨ ਦਾ ਫੈਸਲਾ ਬਾਦਲ ਪਰਿਵਾਰ ਵਲੋਂ ਕੀਤਾ ਗਿਆ ਸੀ| ਉਹਨਾਂ ਕਿਹਾ ਕਿ ਸ੍ਰ. ਮੱਕੜ ਦੇ ਬਿਆਨ ਨਾਲ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਪਿਛਲੇ 20 ਸਾਲਾਂ ਤੋਂ ਬਾਦਲ ਪਰਿਵਾਰ ਹੀ ਚਲਾ ਰਿਹਾ ਹੈ|
ਉਹਨਾਂ ਕਿਹਾ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਬਾਦਲ ਪਰਿਵਾਰ ਦੀਆਂ ਉਂਗਲਾ ਉਪਰ ਨੱਚਦੇ ਰਹੇ ਹਨ, ਸ੍ਰ. ਮੱਕੜ ਦੇ ਕਾਰਜਕਾਲ ਦੌਰਾਨ ਵੀ ਬ ਹੁਤ ਸਾਰੇ ਫੈਸਲੇ ਸਿੱਖ ਤੇ ਪੰਥ ਵਿਰੋਧੀ ਹੋਏ ਅਤੇ ਪੰਥ ਵਿਰੋਧੀ ਤਾਕਤਾਂ ਦਾ ਏਜੰਡਾ ਸ਼੍ਰੋਮਣੀ ਕਮੇਟੀ ਰਾਹੀਂ ਲਾਗੂ ਕੀਤਾ ਗਿਆ|
ਉਹਨਾਂ ਕਿਹਾ ਕਿ ਸ੍ਰ. ਮੱਕੜ ਨੂੰ ਆਪਣੇ ਗੁਨਾਂਹਾਂ ਲਈ ਸਿੱਖ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਜੋ ਅਕਾਲੀ ਆਗੂ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿ ਰਹੇ ਹਨ, ਉਹ ਪ੍ਰਸ਼ੰਸ਼ਾ ਦੇ ਪਾਤਰ ਹਨ| ਜੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਬਚਾਉਣਾ ਹੈ ਤਾਂ ਪੂਰੇ ਵਿਧੀ ਵਿਧਾਨ ਨੂੰ ਬਦਲਣਾ ਪਵੇਗਾ|

Leave a Reply

Your email address will not be published. Required fields are marked *