ਮੱਛਰਾਂ ਤੇ ਕਾਬੂ ਕਰਨ ਲਈ ਹਰਕਤ ਵਿੱਚ ਆਇਆ ਸਿਹਤ ਵਿਭਾਗ

ਮੱਛਰਾਂ ਤੇ ਕਾਬੂ ਕਰਨ ਲਈ ਹਰਕਤ ਵਿੱਚ ਆਇਆ ਸਿਹਤ ਵਿਭਾਗ

ਸੋਹਾਣਾ ਦੇ ਟੋਭੇ ਵਿੱਚ ਮੱਛਰਾਂ ਦਾ ਲਾਰਵਾ ਖਾਣ ਵਾਲੀਆਂ ਗੰਬੂਜੀਆ ਮੱਛੀਆਂ ਛੱਡੀਆਂ
ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਆਉਣ ਵਾਲੇ ਮੌਸਮ ਵਿੱਚ ਡੇਂਗੂ ਅਤੇ ਮਲੇਰੀਆ ਦੀ ਬਿਮਾਰੀ ਤੇ ਕਾਬੂ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵਲੋਂ ਮੱਛਰਾਂ ਤੇ ਕਾਬੂ ਕਰਨ ਵਾਲੀ ਕਾਰਵਾਈ ਦੇ ਤਹਿਤ ਅੱਜ ਪਿੰਡ ਸੋਹਾਣਾ ਵਿੱਚ ਸਥਿਤ ਵੱਡੇ ਟੋਭੇ ਵਿੱਚ ਗੰਬੂਜੀਆ ਮੱਛੀਆਂ ਛੱਡੀਆਂ ਗਈਆਂ| ਇਸ ਮੌਕੇ ਮਿਉਂਸਪਲ ਕੌਂਸਲ ਅਤੇ ਲੇਬਰਫੈਡ ਦੇ ਐਮ ਡੀ ਸ੍ਰ. ਪਰਵਿੰਦਰ ਸਿੰਘ ਬੈਦਵਾਨ ਨੇ ਇਹ ਮੱਛੀਆਂ ਪਿੰਡ ਦੇ ਟੋਭੇ ਵਿੱਚ ਛੱਡੀਆਂ|
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਡਾ. ਸ਼ੈਲੇਂਦਰ ਨੇ ਦੱਸਿਆ ਕਿ ਗੰਬੂਜੀਆ ਕਿਸਮ ਦੀਆਂ ਇਹ ਮੱਛੀਆਂ ਪਾਣੀ ਵਿੱਚ ਪਲ ਰਹੇ ਮੱਛਰ ਦੇ ਲਾਰਵਾ ਨੂੰ ਖਾ ਜਾਂਦੀਆਂ ਹਨ ਅਤੇ ਅਜਿਹਾ ਹੋਣ ਨਾਲ ਮੱਛਰਾਂ ਦੇ ਪੈਦਾ ਹੋਣ ਤੇ ਕਾਬੂ ਰਹਿੰਦਾ ਹੈ| ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਮੱਛਰਾਂ ਦੀ ਪੈਦਾਇਸ਼ ਤੇ ਕਾਬੂ ਕਰਨ ਲਈ ਅਜਿਹੀਆਂ ਥਾਵਾਂ ਤੇ ਗੰਬੂਜੀਆ ਮੱਛੀਆਂ ਛੱਡੀਆਂ ਜਾ ਰਹੀਆਂ ਹਨ ਜਿੱਥੇ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਵੱਡੀ ਗਿਣਤੀ ਵਿੱਚ ਮੱਛਰ ਦਾ ਲਾਰਵਾ ਪਲਦਾ ਹੈ ਤਾਂ ਕਿ ਇਹਨਾਂ ਥਾਵਾਂ ਤੇ ਪਲਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ|
ਇਸ ਮੌਕੇ ਕੌਂਸਲਰ ਸੁਰਿੰਦਰ ਸਿੰਘ ਰੋਡਾ, ਸੋਹਾਣਾ ਡਿਸਪਂੈਸਰੀ ਦੇ ਡਾਕਟਰ ਸੰਗੀਤ ਪਾਲ, ਸਿਹਤ ਇੰਸਪੈਕਟਰ ਗੁਰਵਿੰਦਰ ਜੀਤ ਸਿੰਘ ਅਤੇ ਸ੍ਰੀ ਦਿਨੇਸ਼ ਚੌਧਰੀ, ਅਕਾਲੀ ਆਗੂ ਸ੍ਰ. ਹਰਸੰਗਤ ਸਿੰਘ, ਸੁਭਾਸ਼, ਰਣਜੀਤ ਸਿਘ, ਇੰਦਰਜੀਤ ਸਿੰਘ, ਨਰਿੰਦਰ ਮਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *