ਮੱਛਰਾਂ ਦਾ ਅੱਡਾ ਬਣ ਗਿਆ ਹੈ ਫੇਜ਼ 9 ਦਾ ਐਨ ਚੋ ਨਾਲਾ

ਐਸ.ਏ.ਐਸ.ਨਗਰ, 5 ਅਗਸਤ (ਸ.ਬ.) ਸਥਾਨਕ ਫੇਜ਼ 9 ਦਾ ਐਨ ਚੋ ਨਾਲਾ (ਜਿਹੜਾ ਰਿਹਾਇਸ਼ੀ ਖੇਤਰ ਨੇੜਿਓ ਲੰਘਦਾ ਹੈ) ਹੁਣ ਮੱਛਰਾਂ ਦਾ ਅੱਡਾ ਬਣ ਕੇ ਰਹਿ ਗਿਆ ਹੈ ਅਤੇ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੇ ਇਹਨਾਂ  ਮੱਛਰਾਂ ਕਾਰਨ ਇਸ ਪੂਰੇ ਇਲਾਕੇ ਵਿੱਚ ਬੀਮਾਰੀ ਫੈਲਣ ਦੀ ਸੰਭਾਵਨਾਂ ਬਣੀ ਹੋਈ ਹੈ| 
ਸਥਾਨਕ ਵਸਨੀਕ ਸ੍ਰ. ਟੀ.ਬੀ.ਐਸ ਬੇਦੀ ਨੇ ਦੱਸਿਆ ਕਿ ਦੋ ਕੁ ਮਹੀਨੇ ਪਹਿਲਾਂ ਨਗਰ ਨਿਗਮ ਵਲੋਂ ਮਸ਼ੀਨਾਂ ਲਗਾ ਕੇ ਇਸ ਗੰਦੇ ਨਾਲੇ ਤੋਂ ਘਾਹ (ਸਰਕੰਡਾ) ਕੱਟਿਆ ਗਿਆ ਸੀ ਪਰੰਤੂ ਇਹ ਸਰਕੰਡਾ ਦੋਬਾਰਾ ਖੜ੍ਹਾ ਹੋ ਗਿਆ ਹੈ ਅਤੇ ਗੰਦੇ ਨਾਲੇ ਵਿੱਚ ਪਾਣੀ ਰੁਕਣ ਕਾਰਨ ਇੱਥੇ ਭਾਰੀ ਬਦਬੂ ਫੈਲਦੀ ਹੈ| ਇੱਥੇ ਮੱਛਰ ਵੀ ਪਲਦਾ ਹੈ ਜਿਸ ਕਾਰਨ ਕਿਸੇ ਵੇਲੇ ਵੀ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ| 
ਉਹਨਾਂ ਨਗਰ ਨਿਗਮ ਦੇ  ਕਮਿਸ਼ਨਰ ਤੋਂ ਮੰਗ ਕੀਤੀ ਕਿ ਇੱਥੇ ਪਲਦੇ ਮੱਛਰਾਂ ਦੀ ਸਮੱਸਿਆ ਹੱਲ ਕੀਤਾ ਜਾਵੇ ਅਤੇ ਪਾਣੀ ਦੀ ਨਿਕਾਸੀ ਕਰਵਾ ਕੇ ਬਦਬੂ ਦੀ ਸਮੱਸਿਆ ਖਤਮ ਕਰਵਾਈ ਜਾਵੇ| 

Leave a Reply

Your email address will not be published. Required fields are marked *